ਦਿੱਲੀ ਏਅਰਪੋਰਟ ਤੋਂ ਪਰਤਦੇ ਸਮੇਂ NRI ਬਜ਼ੁਰਗ ਜੋੜੇ ‘ਤੇ ਹਮਲਾ

ਦਿੱਲੀ ਏਅਰਪੋਰਟ ਤੋਂ ਵਾਪਸ ਪਰਤਦੇ ਸਮੇਂ ਹਾਈਵੇਅ ਲੁਟੇਰਿਆਂ ਨੇ ਪੰਜਾਬ ਦੇ ਮਲੋਟ ਦੇ ਇੱਕ NRI ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਪੰਜਾਬ ਦੇ ਸਮਾਜ ਸੇਵੀ ਸ਼ਿਵਜੀਤ ਸਿੰਘ ਸੰਘਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਇੱਕ ਲੰਮਾ ਨੋਟ ਲਿਖਿਆ ਅਤੇ NRI ਦੀ ਬਜ਼ੁਰਗ ਮਾਤਾ ਦੀ ਫੋਟੋ ਵੀ ਸਾਂਝੀ ਕੀਤੀ। ਸਾਰੀ ਘਟਨਾ ਦੌਰਾਨ ਬਜ਼ੁਰਗ ਮਾਂ ਕਾਰ ਵਿੱਚ ਮੌਜੂਦ ਸੀ। ਮੁਲਜ਼ਮਾਂ ਨੇ ਪੀੜਤ ਪਰਿਵਾਰ ਦੀ ਕਾਰ ਦੀ ਵੀ ਭੰਨਤੋੜ ਕੀਤੀ। ਪਰ ਕਿਸੇ ਤਰ੍ਹਾਂ ਪਰਿਵਾਰ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ।

Spread the love