ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਕੁੱਝ ਦਿਨ ਪਹਿਲਾਂ ਪਿੰਡ ਮਰਾੜ ਕਲਾਂ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ। ਜਾਂਚ ਦੌਰਾਨ ਜੋ ਕੁੱਝ ਸਾਹਮਣੇ ਆਇਆ, ਉਸ ਬਾਰੇ ਜਾਣ ਕੇ ਪੁਲਿਸ ਵੀ ਹੈਰਾਨ ਹੋ ਗਈ ਕਿਉਂਕਿ ਇਸ ਘਟਨਾ ਵਿਚ ਨਾ ਤਾਂ ਲੁਟੇਰਿਆਂ ਨੇ ਪਿਓ ਪੁੱਤ ‘ਤੇ ਹਮਲਾ ਕੀਤਾ ਸੀ ਅਤੇ ਨਾ ਹੀ ਕਿਸੇ ਲੁਟੇਰੇ ਨੇ ਲਖਵੀਰ ਸਿੰਘ ਦੀ ਹੱਤਿਆ ਕੀਤੀ ਬਲਕਿ ਲਖਵੀਰ ਸਿੰਘ ਦੇ ਲੜਕੇ ਨੇ ਖ਼ੁਦ ਹੀ ਆਪਣੇ ਪਿਓ ਨੂੰ ਜਾਨੋਂ ਮਾਰ ਕੇ ਝੂਠੀ ਵਾਰਦਾਤ ਦੀ ਕਹਾਣੀ ਘੜੀ ਸੀ।ਕੁੱਝ ਦਿਨ ਪਹਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਵਿਖੇ ਕੁੱਝ ਲੁਟੇਰਿਆਂ ਵੱਲੋਂ ਪਿਓ ਪੁੱਤ ‘ਤੇ ਹਮਲਾ ਕਰਕੇ ਪਿਓ ਦੀ ਜਾਨ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਸੀ ਪਰ ਪੁਲਿਸ ਦੀ ਜਾਂਚ ਵਿਚ ਪਤਾ ਚੱਲਿਆ ਏ ਕਿ ਇਹ ਕਤਲ ਖ਼ੁਦ ਮ੍ਰਿਤਕ ਪੁੱਤਰ ਪਿਆਰਜੀਤ ਸਿੰਘ ਵੱਲੋਂ ਕੀਤਾ ਗਿਆ ਸੀ ਅਤੇ ਬਾਅਦ ਵਿਚ ਲੁੱਟ ਦੀ ਕਹਾਣੀ ਬਣਾ ਦਿੱਤੀ।ਇਸ ਸਬੰਧੀ ਸਾਰੀ ਜਾਣਕਾਰੀ ਐਸਐਸਪੀ ਤੁਸ਼ਾਰ ਗੁਪਤਾ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿਆਰਜੀਤ ਸਿੰਘ ਆਨਲਾਈਨ ਗੇਮ ਵਿਚ 25 ਲੱਖ ਰੁਪਏ ਹਾਰ ਗਿਆ ਸੀ। ਪਿਆਰਜੀਤ ਨੇ ਪਿਓ ਨੂੰ ਝੂਠ ਬੋਲਿਆ ਕਿ ਉਸ ਦੇ ਪੈਸੇ ਚੰਡੀਗੜ੍ਹ ਕਿਸੇ ਕਾਰੋਬਾਰ ਵਿਚ ਫਸੇ ਹੋਏ ਨੇ, ਜਦੋਂ ਪਿਓ ਨੇ ਚੰਡੀਗੜ੍ਹ ਆਉਣ ਦੀ ਜਿੱਦ ਕੀਤੀ ਤਾਂ ਰਸਤੇ ਵਿਚ ਪਿਆਰਜੀਤ ਨੇ ਆਪਣੇ ਪਿਓ ਨੂੰ ਹੀ ਮਾਰ ਦਿੱਤਾ। ਉਸ ਨੂੰ ਡਰ ਸੀ ਕਿ ਹੁਣ ਉਸ ਦੇ ਪਿਓ ਨੂੰ ਸਾਰੀ ਗੱਲ ਪਤਾ ਚੱਲ ਜਾਵੇਗੀ। ਪੁਲਿਸ ਨੇ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਐ।