ਡੈਨਮਾਰਕ ਦੀ ਪ੍ਰਧਾਨ ਮੰਤਰੀ ‘ਤੇ ਹਮਲਾ

ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ‘ਤੇ ਕੋਪੇਨਹੇਗਨ ਚੌਕ ‘ਤੇ ਇਕ ਵਿਅਕਤੀ ਨੇ ਹਮਲਾ ਕੀਤਾ, ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਯੂਰਪੀਅਨ ਯੂਨੀਅਨ ਦੇ ਮੁਖੀਆਂ ਨੇ ਤੁਰੰਤ ਹਮਲੇ ਦੀ ਨਿੰਦਾ ਕੀਤੀ।ਬਿਆਨ ਵਿੱਚ ਕਿਹਾ ਗਿਆ ਹੈ, “ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੂੰ ਕੋਪੇਨਹੇਗਨ ਵਿੱਚ ਕੁਲਟੋਰਵੇਟ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਵਿਅਕਤੀ ਨੇ ਮਾਰਿਆ ਸੀ। ਉਸ ਵਿਅਕਤੀ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।ਮੌਕੇ ਤੇ ਹਾਜ਼ਰ ਦੋ ਔਰਤਾਂ ਨੇ ਦੱਸਿਆ ਕਿ ਇਕ ਆਦਮੀ ਉਲਟ ਦਿਸ਼ਾ ਤੋਂ ਆਇਆ ਅਤੇ ਫਰੈਡਰਿਕਸਨ ਦੇ ਮੋਢੇ ‘ਤੇ ਜ਼ੋਰਦਾਰ ਧੱਕਾ ਦਿੱਤਾ।

Spread the love