ਇਟਲੀ ਦੇ ਜੈਨਿਕ ਸਿਨਰ ਨੇ ਅਲੈਗਜ਼ੈਂਡਰ ਜ਼ੈਵੇਰੇਵ ਨੂੰ ਸਿੱਧੇ ਸੈੱਟਾਂ ਵਿਚ 6-3, 7-6(4), 6-3 ਨਾਲ ਹਰਾ ਕੇ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਲਿਆ ਹੈ। ਸਿਨਰ ਦਾ ਇਸ ਟੂਰਨਾਮੈਂਟ ਵਿਚ ਇਹ ਲਗਾਤਾਰ ਦੂਜਾ ਖਿਤਾਬ ਹੈ। ਸਿਨਰ ਨੇ ਬਿਨਾਂ ਕੋਈ ਬ੍ਰੇਕ ਪੁਆਇੰਟ ਗੁਆਇਆਂ ਆਲਮੀ ਦਰਜਾਬੰਦੀ ਵਿਚ ਦੂਜੇ ਨੰਬਰ ਦੇ ਖਿਡਾਰੀ ਜ਼ੈਵੇਰੇਵ ਨੂੰ 6-3, 7-6 (4), 6-3 ਨਾਲ ਹਰਾਇਆ। ਸਿਨਰ 1992 ਅਤੇ 1993 ਵਿੱਚ ਜਿੰਮ ਕੁਰੀਅਰ ਮਗਰੋਂ ਲਗਾਤਾਰ ਦੋ ਵਾਰ ਇਸ ਖਿਤਾਬ ਨੂੰ ਜਿੱਤਣ ਵਾਲਾ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਹੈ। ਸਿਨਰ ਦੀ ਇਹ ਲਗਾਤਾਰ 21ਵੀਂ ਜਿੱਤ ਹੈ। ਪਿਛਲੇ ਪੰਜ ਗਰੈਂਡ ਸਲੈਮ ਵਿੱਚ ਉਹ ਤੀਜੀ ਵਾਰ ਚੈਂਪੀਅਨ ਬਣਿਆ ਹੈ।
