ਅਯੁੱਧਿਆ ਸਮੂਹਿਕ ਬਲਾਤਕਾਰ ਦੇ ਦੋਸ਼ੀ ਦਾ ਸ਼ਾਪਿੰਗ ਕੰਪਲੈਕਸ ਢਾਹਿਆ

ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਇੱਥੇ ਸਮੂਹਿਕ ਬਲਾਤਕਾਰ ਦੇ ਦੋਸ਼ੀ ਮੋਇਦ ਖ਼ਾਨ ਦਾ ਸ਼ਾਪਿੰਗ ਕੰਪਲੈਕਸ ਢਾਹ ਦਿੱਤਾ। ਅਯੁੱਧਿਆ ਪੁਲੀਸ ਨੇ 30 ਜੁਲਾਈ ਨੂੰ ਜ਼ਿਲ੍ਹੇ ਦੇ ਪੁਰਾਕਲੰਦਰ ਥਾਣਾ ਖੇਤਰ ਦੇ ਭਾਦਰਸਾ ਨਗਰ ’ਚ ਬੇਕਰੀ ਚਲਾਉਣ ਵਾਲੇ ਮੋਇਦ ਖਾਨ ਅਤੇ ਉਸ ਦੇ ਕਰਮਚਾਰੀ ਰਾਜੂ ਖਾਨ ਨੂੰ 2 ਮਹੀਨੇ ਪਹਿਲਾਂ 12 ਸਾਲ ਦੀ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਪੁਲੀਸ ਅਨੁਸਾਰ ਸ਼ਾਪਿੰਗ ਕੰਪਲੈਕਸ ਖਾਲੀ ਸੀ ਅਤੇ ਢਾਹੁਣ ਤੋਂ ਪਹਿਲਾਂ ਉੱਥੇ ਕੰਮ ਕਰ ਰਹੇ ਇੱਕ ਬੈਂਕ ਦੀ ਸ਼ਾਖਾ ਨੂੰ ਤਬਦੀਲ ਕਰ ਦਿੱਤਾ ਗਿਆ ਸੀ।

Spread the love