ਅਯੁੱਧਿਆ : ਰਾਮਲੱਲਾ ਦੀ ਮੂਰਤੀ ਮੰਦਰ ਵਿੱਚ ਸਥਾਪਤ

ਅਯੁੱਧਿਆ ‘ਚ ਬਣੇ ਰਾਮ ਮੰਦਰ ਵਿਖੇ ਰਾਮਲੱਲਾ ਦੀ ਮੁੱਖ ਮੂਰਤੀ ਗਰਭ ਗ੍ਰਹਿ ਵਿੱਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੰਤਰਾਂ ਦੇ ਉਚਾਰਨ ਵਿਚਾਲੇ ਮੁੱਖ ਮੂਰਤੀ ਦੀ ਪ੍ਰਤੀ ਕ੍ਰਿਤੀ ਪ੍ਰਤੀਕ ਤੌਰ ’ਤੇ ‘ਪਰਿਸਰ ਪ੍ਰਵੇਸ਼’ (ਕੰਪਲੈਕਸ ’ਚ ਦਾਖਲੇ) ਲਈ ਲਿਆਂਦੀ ਗਈ ਸੀ। ਉਸ ਤੋਂ ਪਹਿਲਾਂ ਬੁੱਧਵਾਰ ਨੂੰ ‘ਕਲਸ਼ ਪੂਜਨ’ ਵੀ ਹੋਇਆ ਸੀ। ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਮੁਤਾਬਕ ਰਾਮ ਮੰਦਰ ਵਿੱਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ 22 ਜਨਵਰੀ ਨੂੰ ਦੁਪਹਿਰ 12.20 ਵਜੇ ਸ਼ੁਰੂ ਹੋਣਗੇ ।

Spread the love