ਬਾਲਟੀਮੋਰ ਪੁਲ਼ ਜਹਾਜ਼ ਹਾਦਸਾ: ਜਹਾਜ਼ ਮਾਲਕ ਖਿਲਾਫ ਕਾਨੂੰਨ ਦਾ ਮੁਕੱਦਮਾ ਦਰਜ 100 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ

ਵਾਸ਼ਿੰਗਟਨ, 21 ਸਤੰਬਰ (ਰਾਜ ਗੋਗਨਾ)-ਇਸ ਸਾਲ 25 ਮਾਰਚ ਦੀ ਅੱਧੀ ਰਾਤ  ਨੂੰ , ਬਾਲਟੀਮੋਰ, ਮੈਰੀਲੈਂਡ ਵਿੱਚ ਪੈਟਾਪਸਕੋ ਨਦੀ ਦੇ ਇੱਕ ਪੁਲ ਨਾਲ ਇੱਕ ਵੱਡਾ ਜਹਾਜ਼ ਟਕਰਾ ਗਿਆ ਸੀ। ਨਤੀਜੇ ਦੇ ਵਜੋਂ, ਪੁਲ ਦੇ ਟੁਕੜੇ ਟੁਕੜੇ  ਹੋ ਗਏ ਸਨ। ਅਤੇ ਜਹਾਜ਼ ਇਸ ਦੇ ਟੁਕੜਿਆਂ ਦੇ ਹੇਠਾਂ ਫਸ ਗਿਆ ਸੀ।  ਇਸ ਹਾਦਸੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ।  ਇਸ ਦੌਰਾਨ ਇਸ ਜਹਾਜ਼ ਵਿੱਚ  ਸਵਾਰ 6 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੇ ਪਹਿਲਾਂ ਹੀ ਖਤਰੇ ਨੂੰ ਮਹਿਸੂਸ ਕੀਤਾ ਸੀ। ਅਤੇ ਅਧਿਕਾਰੀਆਂ ਨੂੰ ਸੁਚੇਤ ਵੀ ਕੀਤਾ। ਇਸ ਨਾਲ ਪੁਲ ’ਤੇ ਆਵਾਜਾਈ ਠੱਪ ਹੋ ਗਈ ਸੀ ਅਤੇ ਇਸ ਦੇ ਕਾਰਨ ਕਈ ਜਾਨਾਂ ਚਲੀਆਂ ਗਈਆਂ।ਹੁਣ ਸਿੰਗਾਪੁਰ ਦੀ ਇਸ ਫਰਮ ਨੇ 100 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਅਮਰੀਕਾ ਦੇ ਬਾਲਟੀਮੋਰ ਵਿੱਚ ਇੱਕ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਪੁਲ ਡਿੱਗ ਗਿਆ ਸੀ। ਹਾਲ ਹੀ ਵਿੱਚ, ਅਮਰੀਕੀ ਨਿਆਂ ਵਿਭਾਗ ਨੇ ਇਸ ਘਟਨਾ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਜਹਾਜ਼ ਦੇ ਮਾਲਕ ਨੂੰ 100 ਮਿਲੀਅਨ ਡਾਲਰ ਭਾਰਤੀ ਮੁਦਰਾ ਮੁਤਾਬਕ  (837 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ।ਅਮਰੀਕੀ ਨਿਆਂ ਵਿਭਾਗ ਬਾਲਟੀਮੋਰ ਪੁਲ ਨੂੰ ਨੁਕਸਾਨ ਪਹੁੰਚਾਉਣ ਅਤੇ ਬੰਦਰਗਾਹ ‘ਤੇ ਸੇਵਾਵਾਂ ਦੀ ਬਹਾਲੀ ਲਈ ਜ਼ਿੰਮੇਵਾਰ ਕੰਪਨੀਆਂ ਤੋਂ ਪੈਸੇ ਦੀ ਵਸੂਲੀ ਕਰਨ ਲਈ ਕੰਮ ਕਰ ਰਿਹਾ ਹੈ।ਇਸ ਦੇ ਹਿੱਸੇ ਵਜੋਂ ਇਹ ਦਾਅਵਾ ਦਾਇਰ ਕੀਤਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪਾਬੰਦ ਹਾਂ। ਇਸ ਸਥਿਤੀ ਦਾ ਕਾਰਨ ਸਬੰਧਤ ਸੰਸਥਾਵਾਂ ਦੀ ਲਾਪਰਵਾਹੀ ਹੈ। ਯੂਐਸ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇੱਕ ਬਿਆਨ ਵਿੱਚ ਕਿਹਾ।ਦਾਅਵੇ ਵਿੱਚ ਕਿਹਾ ਗਿਆ ਹੈ ਕਿ ਪੁਲ ਨਾਲ ਟਕਰਾਉਣ ਵਾਲੇ ਜਹਾਜ਼ ਦਾ ਇਲੈਕਟ੍ਰੀਕਲ ਅਤੇ ਮਕੈਨੀਕਲ ਸਿਸਟਮ ਗਲਤ ਢੰਗ ਨਾਲ ਬਰਕਰਾਰ ਸੀ। ਫ੍ਰਾਂਸਿਸ ਸਕਾਟ ਕੀ ਬ੍ਰਿਜ ‘ਤੇ ਇਕ ਸਪੋਰਟ ਕਾਲਮ ਨੂੰ ਮਾਰਨ ਤੋਂ ਪਹਿਲਾਂ ਜਹਾਜ਼ ਨੇ ਕਥਿਤ ਤੌਰ ‘ਤੇ ਆਪਣੀ ਬਿਜਲੀ ਗੁਆ ਦਿੱਤੀ ਸੀ। ਇਹ ਸਿਰਫ਼ ਮਾਲਕ ਦੀ ਗਲਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਜਹਾਜ਼ ਦੀ ਸਹੀ ਸਾਂਭ-ਸੰਭਾਲ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ। ਜਹਾਜ਼ ਦੇ ਸਿੰਗਾਪੁਰ ਸਥਿਤ ਮਾਲਕ ਨੇ ਗ੍ਰੇਸ ਓਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਿਨਰਜੀ ਮਰੀਨ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਹਾਲਾਂਕਿ, ਜਿਨ੍ਹਾਂ ਕੰਪਨੀਆਂ ਨੇ ਮੁਆਵਜ਼ਾ ਘਟਾਉਣ ਦੀ ਇਸ ਬੇਨਤੀ ਦਾ ਜਵਾਬ ਦਿੱਤਾ ਹੈ. ਇਸ ਰਕਮ ਨੂੰ ਘਟਾ ਕੇ 44 ਮਿਲੀਅਨ ਡਾਲਰ ਕਰਨ ਦੀ ਮੰਗ ਵੀ ਕੀਤੀ ਗਈ ਹੈ।ਜਹਾਜ਼ ਦੇ ਟਕਰਾਉਣ ਤੋਂ ਬਾਅਦ ਪੈਟਾਪਸਕੋ ਨਦੀ ਉੱਤੇ ਪੂਰਾ ਫਰਾਂਸਿਸ ਸਕੌਟ ਕੀ ਬ੍ਰਿਜ ਢਹਿ ਗਿਆ ਸੀ। ਸਥਾਨਕ ਸਮੇਂ ਮੁਤਾਬਕ ਬੀਤੀਂ 25 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਵਾਪਰੀ ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਜਹਾਜ਼ ‘ਤੇ ਮੌਜੂਦ ਭਾਰਤੀ ਅਮਲੇ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲ ’ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਮੈਰੀਲੈਂਡ ਦੇ ਗਵਰਨਰ ਨੇ ਇਸ ਘਟਨਾ ਨੂੰ ‘ਰਾਸ਼ਟਰੀ ਵਿੱਤੀ ਤਬਾਹੀ’ ਵੀ  ਦੱਸਿਆ ਹੈ। ਬਾਲਟੀਮੋਰ, ਅਮਰੀਕਾ ਦੇ ਸਭ ਤੋਂ ਵਿਅਸਤ ਬੰਦਰਗਾਹਾਂ ਵਿੱਚੋਂ ਇੱਕ ਹੈ। ਜੋ  ਮਹੀਨਿਆਂ ਲਈ ਬੰਦ ਰਿਹਾ, ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਪੁਲ ਤੋਂ ਮਲਬਾ ਹਟਾਉਣ ਲਈ ਸਖ਼ਤ ਮਿਹਨਤ ਕੀਤੀ। 1,000 ਟਨ ਚੁੱਕਣ ਦੇ ਸਮਰੱਥ ਚ’ ਇੱਕ ਵੱਡੀ ਕਰੇਨ ਦੀ ਮਦਦ ਨਾਲ ਮਲਬਾ ਹਟਾਉਣ ਵਿੱਚ ਦਸ ਦਿਨ ਲੱਗੇ। ਪੁਲ ਨਾਲ ਟਕਰਾਉਣ ਵਾਲੇ ਜਹਾਜ਼ ‘ਤੇ 3 ਤੋਂ 4 ਹਜ਼ਾਰ ਟਨ ਮਲਬਾ ਡਿੱਗ ਗਿਆ ਸੀ ਅਤੇ ਇਹ ਉੱਥੇ ਹੀ ਫਸ ਗਿਆ ਸੀ।

Spread the love