ਬਲਵੰਤ ਸਿੰਘ ਰਾਜੋਆਣਾ 3 ਘੰਟੇ ਦੀ ਪੇਰੋਲ ਮਗਰੋਂ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਲਈ ਰਵਾਨਾ

ਪਟਿਆਲਾ ਕੇਂਦਰੀ ਜੇਲ੍ਹ ਵਿਚੋਂ ਪੁਲਿਸ ਦੀ ਟੀਮ ਅੱਜ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਲੁਧਿਆਣਾ ਲਈ ਰਵਾਨਾ ਹੋ ਗਈ ਹੈ। ਰਾਜੋਆਣਾ ਨੂੰ ਅੱਜ ਭਰਾ ਕੁਲਵੰਤ ਸਿੰਘ ਰਾਜੋਆਣਾ ਦੇ ਭੋਗ ਵਿਚ ਸ਼ਾਮਲ ਹੋਣ ਲਈ ਤਿੰਨ ਘੰਟੇ ਦੀ ਪੈਰੋਲ ਮਿਲੀ ਹੋਈ ਹੈ। ਇਹ ਪੈਰੋਲ ਸਵੇਰੇ 11.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਮਿਲੀ ਹੋਈ ਹੈ। ਅੱਜ ਸਵੇਰੇ 8.35 ਵਜੇ ਦੇ ਕਰੀਬ ਪੁਲਿਸ ਟੀਮ ਰਾਜੋਆਣਾ ਨੂੰ ਲੈ ਕੇ ਰਵਾਨਾ ਹੋਈ ਹੈ।

Spread the love