ਦੁਨੀਆਂ ਭਰ ‘ਚ ਸੈਲਾਨੀਆਂ ਲਈ ਮਸ਼ਹੂਰ ਇਸ ਸ਼ਹਿਰ ‘ਚ ਲੱਗੀ ਐਮਰਜੈਂਸੀ

ਸੈਲਾਨੀਆਂ ਲਈ ਮਸ਼ਹੂਰ ਬੈਂਕਾਕ ਸ਼ਹਿਰ ਧੂੰਏਂ ਦੀ ਚਾਦਰ ਹੇਠ ਆ ਗਿਆ ਹੈ ਕਿਉਂਕਿ ਪ੍ਰਦੂਸ਼ਣ ਦੇ ਪੱਧਰ ਨੇ ਹਵਾ ਦੀ ਗੁਣਵੱਤਾ ਦੀ ਸਿਹਤਮੰਦ ਰੇਂਜ ਨੂੰ ਲਗਭਗ 15 ਗੁਣਾ ਤੋੜ ਕੇ ਰੱਖ ਦਿੱਤਾ ਹੈ। ਇਹ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਉੱਥੇ ਹੀ ਪ੍ਰਦੂਸ਼ਣ ਦੇ ਪੱਧਰ ਬਹੁਤ ਹੀ ਖ਼ਰਾਬ ਹੋਣ ਕਰਕੇ ਬੈਂਕਾਕ ਨੇ ਨਾਗਰਿਕਾਂ ਨੂੰ ਘਰ ਤੋਂ ਕੰਮ ਕਰਨ ਲਈ ਇੱਕ ਜ਼ਰੂਰੀ ਕਾਲ ਜਾਰੀ ਕੀਤੀ ਹੈ, ਕਿਉਂਕਿ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਇੰਨਾ ਖ਼ਰਾਬ ਹੈ ਕਿ ਦਮ ਘੁੱਟਦਾ ਹੈ। ਇਸ ਕਰਕੇ ਅਧਿਕਾਰੀਆਂ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸ਼ਹਿਰ ਵਿੱਚ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਹੈ।

Spread the love