ਬੰਗਲਾਦੇਸ਼ ‘ਚ ਤਖਤਾ ਪਲਟ,ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਛੱਡਿਆ ਦੇਸ਼

ਬੰਗਲਾਦੇਸ਼ ਵਿਚ ਰਾਖ਼ਵਾਂਕਰਨ ਵਿਰੋਧੀ ਅੰਦੋਲਨ ਤੇਜ਼ ਹੋ ਗਿਆ ਹੈ ਤੇ ਹਜ਼ਾਰਾਂ ਪ੍ਰਦਰਸ਼ਨਕਾਰੀ ਸ਼ੇਖ਼ ਹਸੀਨਾ ਦੇ ਪ੍ਰਧਾਨ ਮੰਤਰੀ ਘਰ ਦੇ ਅੰਦਰ ਵੜ੍ਹ ਗਏ। ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਹਨ। ਜਾਣਕਾਰੀ ਅਨੁਸਾਰ ਇਸ ਦੌਰਾਨ ਪ੍ਰਧਾਨ ਮੰਤਰੀ ਢਾਕਾ ਪੈਲੇਸ ਨੂੰ ਛੱਡ ਕੇ ਆਪਣੀ ਭੈਣ ਸ਼ੇਖ਼ ਰਹਾਨਾ ਦੇ ਨਾਲ ਕਿਸੀ ਸੁਰੱਖਿਅਤ ਥਾਂ ’ਤੇ ਚੱਲੇ ਗਏ ਹਨ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ।

Spread the love