ਟੀ-20 ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਸਨਮਾਨ ਸਮਾਰੋਹ ਵਾਨਖੇੜੇ ਸਟੇਡੀਅਮ ‘ਚ ਜਾਰੀ ਹੈ। ਇਸ ਦੌਰਾਨ BCCI ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ। ਕਪਤਾਨ ਰੋਹਿਤ ਸ਼ਰਮਾ ਨੇ ਟਰਾਫੀ ਦੇਸ਼ ਨੂੰ ਸਮਰਪਿਤ ਕੀਤੀ। ਉਸ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਉਹ ਟੀਮ ਦੇ ਪਿਆਰ ਦੀ ਕਮੀ ਮਹਿਸੂਸ ਕਰਨਗੇ।ਵਿਰਾਟ ਕੋਹਲੀ ਨੇ ਕਿਹਾ, ‘ਜਸਪ੍ਰੀਤ ਬੁਮਰਾਹ ਨੇ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਉਸ ਵਰਗਾ ਗੇਂਦਬਾਜ਼ ਜਨਰੇਸ਼ਨ ਵਿੱਚ ਇੱਕ ਵਾਰ ਹੀ ਆਉਂਦਾ ਹੈ। ਉਹ ਦੁਨੀਆ ਦਾ 8ਵਾਂ ਅਜੂਬਾ ਹੈ। ਅੰਤ ‘ਚ ਬੁਮਰਾਹ ਨੇ ਕਿਹਾ, ‘ਮੈਂ ਕਿਸੇ ਮੈਚ ਤੋਂ ਬਾਅਦ ਰੋਦਾ ਨਹੀਂ ਹਾਂ ਪਰ ਫਾਈਨਲ ਤੋਂ ਬਾਅਦ ਮੇਰੀਆਂ ਅੱਖਾਂ ‘ਚੋਂ 2-3 ਵਾਰ ਹੰਝੂ ਨਿਕਲ ਆਏ।’