ਭਾਨਾ ਸਿੱਧੂ ਖਿਲਾਫ ਦਰਜ ਪਟਿਆਲਾ ਪੁਲਿਸ ਨੇ FIR ’ਚ ਕੀ ਲਿਖਿਆ

ਸੋਸ਼ਲ ਐਕਟਵਿਸਟ ਭਾਨਾ ਸਿੱਧੂ ਨੂੰ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਦੂਜੇ ਮਾਮਲੇ ’ਚ ਰਿਮਾਂਡ ’ਤੇ ਲੈ ਲਿਆ ਗਿਆ ਹੈ। ਸੋਨੇ ਦੀ ਚੇਨ ਖੋਹਣ ਦੇ ਮਾਮਲੇ ’ਚ ਪਟਿਆਲਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਲੱਖਾ ਸਿਧਾਣਾ ਨੇ ਵੀ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ। ਪਟਿਆਲੇ ਸਦਰ ਥਾਣੇ ’ਚ ਉਸ ਵਿਰੁਧ ਧਾਰਾ 323, 341, 379ਭ, 506 ਅਤੇ 34 ਹੇਠ ਐਫ਼.ਆਈ.ਆਰ. 20 ਜਨਵਰੀ ਨੂੰ ਦਰਜ ਕੀਤੀ ਗਈ ਸੀ। ਸਵੇਰੇ 11 ਵਜੇ ਮਲੇਰਕੋਟਲਾ ਜੇਲ ਵਿੱਚੋਂ ਪੁਲਿਸ ਨੇ ਉਸ ਨੂੰ ਰਿਮਾਂਡ ਤੇ ਲੈ ਲਿਆ। ਐਫ਼.ਆਈ.ਆਰ. ਪਟਿਆਲਾ ਵਾਸੀ ਤੇਜਪ੍ਰੀਤ ਸਿੰਘ ਵਲੋਂ ਦਰਜ ਕਰਵਾਈ ਗਈ ਹੈ ਜਿਸ ’ਚ ਉਸ ਨੇ ਦਸਿਆ ਕਿ ਉਹ ਪਿਛਲੇ ਸਾਲ 21 ਦਸੰਬਰ ਰਾਤ 10 ਵਜੇ ਕੰਮਕਾਜ ਖ਼ਤਮ ਕਰ ਕੇ ਸਕੂਟਰ ’ਤੇ ਘਰ ਪਰਤ ਰਿਹਾ ਸੀ ਤਾਂ ਰਸਤੇ ’ਚ ਉਸ ਨੂੰ ਇਕ ਸਕਾਰਪੀਉ ਗੱਡੀ ’ਤੇ ਸਵਾਰ 4-5 ਨੌਜੁਆਨਾਂ ਨੇ ਘੇਰ ਲਿਆ ਅਤੇ ਪਹਿਲਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਗਲ ਪਈ ਸੋਨੇ ਦੀ ਚੇਨ ਖੋਹ ਕੇ ਲੈ ਗਏ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਉ ਆਉਣ ਕਾਰਨ ਉਸ ਨੇ ਇਨ੍ਹਾਂ ਨੌਜੁਆਨਾਂ ’ਚੋਂ ਇਕ ਨੂੰ ਪਛਾਣ ਲਿਆ ਜੋ ਭਾਨਾ ਸਿੱਧੂ ਹੈ।
ਭਾਨਾ ਸਿੱਧੂ ਨੂੰ ਕਲ ਹੀ ਜ਼ਮਾਨਤ ਮਿਲ ਗਈ ਸੀ। ਦਰਅਸਲ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਉਸ ਦੇ ਖਿਲਾਫ਼ ਧਰਨਾ ਚੁੱਕਣ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਦੋ ਦਿਨ ਪਹਿਲਾਂ ਅਦਾਲਤ ਨੇ ਭਾਨਾ ਨੂੰ ਨਿਆਇਕ ਜੇਲ੍ਹ ਭੇਜ ਦਿੱਤਾ ਸੀ।

Spread the love