ਸਮਰਾਲਾ ਵਿਚ ਵੱਡਾ ਹਾਦਸਾ, ਨਹਿਰ ਵਿਚ ਡਿੱਗੀ ਗੱਡੀ , 4 ਲੋਕਾਂ ਦੀ ਹੋਈ ਮੌ+ਤ

ਸਮਰਾਲਾ ਵਿਚ ਸਵਾਰੀਆਂ ਨਾਲ ਭਰੀ ਬੈਲੋਰੋ ਗੱਡੀ ਸਰਹਿੰਦ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ। ਹਲਕਾ ਪਾਇਲ ਦੇ ਪਿੰਡ ਨਿਆਪੁਰ ਦੇ 15 ਤੋਂ 16 ਨਿਵਾਸੀ ਡੇਰਾ ਬਾਬਾ ਵਡਭਾਗ ਸਿੰਘ ਜੀ ਤੋਂ ਮੱਥਾ ਟੇਕ ਕੇ ਨਵੀਂ ਬੋਲੈਰੋ ਗੱਡੀ ਵਿਚ ਸਵਾਰ ਹੋ ਕੇ ਵਾਪਸ ਆ ਰਹੇ ਸੀ ਤਾਂ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ‘ਤੇ ਪਿੰਡ ਪਵਾਤ ਦੇ ਪੁਲ ਦੇ ਕੋਲ ਇਕਦਮ ਮੋਟਰਸਾਈਕਲ ਅੱਗੇ ਆਉਣ ‘ਤੇ ਬੋਲੈਰੋ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ ਤੇ ਗੱਡੀ ਨਹਿਰ ‘ਚ ਜਾ ਡਿੱਗੀ। ਜਿਸ ਕਾਰਨ ਗੱਡੀ ਵਿਚ ਸਵਾਰ ਦੋ ਬੱਚੇ ਨਹਿਰ ਵਿਚ ਰੁੜ੍ਹ ਗਏ ਅਤੇ ਇਕ ਔਰਤ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇਕ ਔਰਤ ਦੀ ਸ੍ਰੀ ਚਮਕੌਰ ਸਾਹਿਬ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿਚ ਜੁੱਟ ਗਿਆ।

Spread the love