ਅਕਾਲੀ ਦਲ ‘ਚ ਵੱਡੀ ਬਗ਼ਾਵਤ!

ਲੋਕ ਸਭਾ ਦੇ ਚੋਣ ਨਤੀਜਿਆਂ ਵਿਚ ਪੰਜਾਬ ਵਿਚ ਹੋਈ ਨਮੋਸ਼ੀਜਨਕ ਹਾਰ ਅਤੇ ਕਈ ਵੱਡੇ ਆਗੂਆਂ ਸਮੇਤ 13 ਵਿਚੋਂ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਬਾਅਦ ਸ੍ਰੋਮਣੀ ਅਕਾਲੀ ਦਲ ਅੰਦਰ ਵੱਡੀ ਹਿਲਜੁਲ ਹੈ ਅਤੇ ਵੱਡੀ ਬਗ਼ਾਵਤ ਦੀ ਸਥਿਤੀ ਬਣੀ ਹੋਈ ਹੈ।ਖਬਰਾਂ ਅਨੁਸਾਰ ਅਕਾਲੀ ਦਲ ਦੇ ਚੌਥੇ ਸਥਾਨ ’ਤੇ ਚਲੇ ਜਾਣ ਬਾਅਦ ਹੁਣ ਪਾਰਟੀ ਦੇ ਉਨ੍ਹਾਂ ਕਈ ਵੱਡੇ ਆਗੂਆਂ ਵਿਚ ਵੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਪੈਦਾ ਹੋ ਚੁੱਕੀ ਹੈ ਜੋ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਹਨ।ਕਈ ਪ੍ਰਮੁੱਖ ਆਗੂ ਤਾਂ ਅਪਣੇ ਪ੍ਰਤੀਕਰਮ ਖੁਲ੍ਹੇਆਮ ਪ੍ਰਗਟ ਕਰ ਚੁੱਕੇ ਹਨ ਪਰ ਕਈ ਖੁਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰ ਰਹੇ। ਪਾਰਟੀ ਅੰਦਰ ਹੁਣ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਸੁਖਬੀਰ ਬਾਦਲ ਦੇ ਅਸਤੀਫ਼ੇ ਅਤੇ ਪਾਰਟੀ ਦੇ ਮੁੜ ਪੁਰਾਣੇ ਲੋਕਤੰਤਰੀ ਤਰੀਕੇ ਨਾਲ ਗਠਨ ਦੀ ਮੰਗ ਉਠ ਰਹੀ ਹੈ।

Spread the love