ਰੂਸ ਦੀ ਰਾਜਧਾਨੀ ‘ਚ ਵੱਡਾ ਅੱਤਵਾ.ਦੀ ਹਮਲਾ, 70 ਤੋਂ ਵੱਧ ਮੌਤਾਂ

ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰੋਕਸ ਸਿਟੀ ਹਾਲ ‘ਚ 22 ਮਾਰਚ ਦੀ ਸ਼ਾਮ ਨੂੰ ਹੋਏ ਅਤਿਵਾਦੀ ਹਮਲੇ ਕਾਰਨ 70 ਲੋਕਾਂ ਦੀ ਮੌਤ ਹੋ ਗਈ । ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਆਈਐਸ ਨੇ ਆਮਾਕ ਨਿਊਜ ਏਜੰਸੀ ਜ਼ਰੀਏ ਬਿਆਨ ਜਾਰੀ ਕੀਤਾ ਹੈ। ਅਤਿਵਾਦੀ ਹਮਲੇ ‘ਚ 100 ਤੋਂ ਵੱਧ ਜ਼ਖ਼ਮੀ ਹਨ ਜਿਸ ਕਰਕੇ ਮੌਤਾਂ ਦਾ ਅੰਕੜਾ ਵੱਧਣ ਦਾ ਖਦਸ਼ਾ ਹੈ। ਆਈ ਐਸ ਨੇ ਦਾਅਵਾ ਕੀਤਾ ,’ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰੀ ਇਲਾਕੇ ਕ੍ਰਾਸੋਗੋਸਕ ਸ਼ਹਿਰ ਵਿੱਚ ਇਸਾਈਆਂ ਦੀ ਇੱਕ ਵੱਡੀ ਸਭਾ ਤੇ ਹਮਲਾ ਕੀਤਾ । ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖ਼ਮੀ ਵੀ ਹੋ ਗਏ ਅਤੇ ਉਹਨਾ ਦੇ ਸੁਰੱਖਿਅਤ ਰੂਪ ‘ਚ ਆਪਣੇ ਟਿਕਾਣਿਆਂ ‘ਤੇ ਪਹੁੰਚਣ ਤੋਂ ਪਹਿਲਾਂ ਉਸ ਥਾਂ ਭਾਰੀ ਵਿਨਾਸ਼ ਹੋਇਆ । ਹਮਲੇ ਕਰਨ ਮਗਰੋਂ ਸਾਡੇ ਲੜਾਕੇ ਮੌਕੇ ਤੋਂ ਭੱਜ ਨਿਕਲੇ।’ ਇਸ ਘਟਨਾ ਬਾਰੇ ਰੂਸ ਦਾ ਮੰਨਣਾ ਹੈ ਕਿ ਇਸ ਵਿੱਚ ਯੂਕਰੇਨ ਦਾ ਹੱਥ ਹੈ। ਜਿਸ ਬਾਰੇ ਯੂਕਰੇਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ, ‘ ਅਸੀਂ ਇਸ ਤਰ੍ਹਾਂ ਦੋਸ਼ਾਂ ਨੂੰ ਯੂਕਰੇਨ ਵਿਰੋਧੀ ਪ੍ਰਚਾਰ ਨੂੰ ਹੱਲਾਸ਼ੇਰੀ ਦੇਣਾ ਮੰਨਦੇ ਹਾਂ। ਅੰਤਰਰਾਸ਼ਟਰੀ ਭਾਈਚਾਰੇ ਵਿੱਚ ਯੂਕਰੇਨ ਨੂੰ ਬਦਨਾਮ ਕਰਨ ਦਾ ਇਹ ਤਰੀਕਾ ਹੈ। ਤਾਂ ਜੋ ਸਾਡੇ ਦੇਸ਼ ਦੇ ਖਿਲਾਫ਼ ਰੂਸੀ ਨਾਗਰਿਕਾਂ ਨੂੰ ਲਾਮਬੰਦ ਕੀਤਾ ਜਾ ਸਕੇ।’

Spread the love