ਹਾਈ ਵੋਲਟ ਦੀ ਤਾਰ ਨਾਲ ਟਕਰਾਇਆ ਡੀਜੇ , 9 ਕਾਂਵੜੀਆਂ ਦੀ ਮੌਤ

ਬਿਹਾਰ ਦੇ ਹਾਜੀਪੁਰ ‘ਚ ਐਤਵਾਰ ਦੇਰ ਰਾਤ ਬਿਜਲੀ ਦਾ ਝਟਕਾ ਲੱਗਣ ਕਾਰਨ 9 ਕਾਂਵੜੀਆਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਡੀਜੇ ਸਿਸਟਮ 11 ਹਜ਼ਾਰ ਵੋਲਟ ਦੀ ਤਾਰ ਨਾਲ ਲੱਗ ਗਿਆ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ।ਇਹ ਘਟਨਾ ਹਾਜੀਪੁਰ ਦੇ ਇੰਡਸਟਰੀਅਲ ਥਾਣਾ ਖੇਤਰ ਦੇ ਪਿੰਡ ਸੁਲਤਾਨਪੁਰ ਦੀ ਹੈ। ਇਹ ਸਾਰੇ ਕਾਂਵੜੀਆਂ ਸੋਮਵਾਰ ਸਵੇਰੇ ਪਹਿਲੇਜਾ ਘਾਟ ਤੋਂ ਗੰਗਾ ਜਲ ਲੈ ਕੇ ਬਾਬਾ ਹਰਿਹਰਨਾਥ ਮੰਦਰ ਜਾ ਰਹੇ ਸਨ, ਜਿਨ੍ਹਾਂ ਨੇ ਸੋਮਵਾਰ ਦੀ ਸਵੇਰ ਨੂੰ ਜਲਾਭਿਸ਼ੇਕ ਕਰਨਾ ਸੀ।ਇਹ ਘਟਨਾ ਰਸਤੇ ‘ਚ ਵਾਪਰ ਗਈ। ਇਹ ਲੋਕ ਰਾਤ ਨੂੰ 11 ਵਜੇ ਪਿੰਡ ਤੋਂ ਨਿਕਲ ਹੀ ਰਹੇ ਸਨ ਕਿ ਡੀਜੇ ਸਿਸਟਮ 11 ਹਜ਼ਾਰ ਵੋਲਟ ਦੀ ਤਾਰ ਦੇ ਸੰਪਰਕ ਵਿੱਚ ਆ ਗਿਆ । ਘਟਨਾ ‘ਚ ਕੁਝ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਾਜੀਪੁਰ ਸਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Spread the love