ਬਿਸ਼ਨੋਈ ਇੰਟਰਵਿਊ: ਡੀਐਸਪੀ ਗੁਰਸ਼ੇਰ ਸੰਧੂ ਤੇ ਛੇ ਹੋਰ ਪੁਲੀਸ ਮੁਲਾਜ਼ਮ ਮੁਅੱਤਲ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਦੋਸ਼ੀ ਪਾਏ ਗਏ ਛੇ ਹੋਰ ਪੁਲਿਸ ਅਧਿਕਾਰੀਆਂ ਸਮੇਤ ਗੁਰਸ਼ੇਰ ਸਿੰਘ ਸੰਧੂ, ਸਾਬਕਾ ਡੀਐਸਪੀ (ਇਨਵੈਸਟੀਗੇਸ਼ਨ ਮੁਹਾਲੀ) ਅਤੇ ਬਾਅਦ ਵਿੱਚ ਡੀਐਸਪੀ, ਸਪੈਸ਼ਲ ਆਪ੍ਰੇਸ਼ਨ ਸੈੱਲ, ਮੁਹਾਲੀ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਬਿਸ਼ਨੋਈ ਨੇ 3 ਅਪ੍ਰੈਲ 2022 ਨੂੰ ਸੀਆਈਏ ਪੁਲਿਸ ਸਟੇਸ਼ਨ ਖਰੜ ਦੀ ਹਿਰਾਸਤ ਵਿੱਚ ਹੁੰਦੇ ਹੋਏ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੀ ਸੀ।ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਡੀਜੀਪੀ ਪਰਬੋਧ ਕੁਮਾਰ ਆਈਪੀਐਸ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਆਪਣੀ ਰਿਪੋਰਟ ਵਿੱਚ ਕੁੱਝ ਪੁਲੀਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗੁਰਕੀਰਤ ਕਿਰਪਾਲ ਸਿੰਘ ਆਈਏਐਸ, ਸਕੱਤਰ, ਗ੍ਰਹਿ ਮਾਮਲੇ, ਪੰਜਾਬ ਵੱਲੋਂ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹਨਾਂ ਚ ਕੋਈ ਵੀ ਆਈਪੀਐਸ ਅਫਸਰ ਸ਼ਾਮਿਲ ਨਹੀਂ।ਆਈਪੀਸੀ ਦੀਆਂ ਧਾਰਾਵਾਂ 384, 201, 202, 506, 116 ਅਤੇ 120-ਬੀ ਅਤੇ ਜੇਲ੍ਹ ਐਕਟ 1894 ਦੀ ਧਾਰਾ 46 ਦੇ ਤਹਿਤ 5 ਜਨਵਰੀ 2024 ਨੂੰ ਐਫਆਈਆਰ ਨੰਬਰ 1 ਪੁਲਿਸ ਸਟੇਸ਼ਨ ਸਟੇਟ ਕਰਾਈਮ, ਫੇਜ਼ 4, ਮੋਹਾਲੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ।

Spread the love