BJP ਨੇ ਸ਼ਨੀਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਵੀ ਐਲਾਨ ਕੀਤਾ ਗਿਆ ਹੈ ਅਤੇ ਉਹ ਬਨਾਰਸ ਤੋਂ ਚੋਣ ਲੜਨਗੇ।ਚਾਂਦਨੀ ਚੌਕ ਤੋਂ ਪ੍ਰਵੀਨ ਖੰਡੇਲਵਾਲ, ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਨਵੀਂ ਦਿੱਲੀ ਤੋਂ ਬੰਸੂਰੀ ਸਵਰਾਜ, ਪੱਛਮੀ ਦਿੱਲੀ ਤੋਂ ਕਮਲਜੀਤ ਸਹਿਰਾਵਤ ਅਤੇ ਦੱਖਣੀ ਦਿੱਲੀ ਤੋਂ ਰਾਮਵੀਰ ਬਿਧੂੜੀ ਭਾਜਪਾ ਦੇ ਉਮੀਦਵਾਰ ਹੋਣਗੇ। ਅੰਡੇਮਾਨ ਤੋਂ ਵਿਸ਼ਨੂੰ, ਅਰੁਣਾਚਲ ਪੱਛਮੀ ਤੋਂ ਕਿਰਨ ਰਿਜਿਜੂ, ਅਰੁਣਾਚਲ ਪੂਰਬੀ ਤੋਂ ਤਾਪੀਰ ਗਾਓ, ਸਿਲਚਰ ਤੋਂ ਪਰਿਮਲ ਸ਼ੁਕਲਾ, ਗੁਹਾਟੀ ਤੋਂ ਬਿਜਲੀ ਕਲੀਤਾ ਅਤੇ ਡਿਬਰੂਗੜ੍ਹ ਤੋਂ ਸਰਬਾਨੰਦ ਸੋਨੋਵਾਲ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
