BJP ਨੇ ਸ਼ਰਤੂਘਨ ਸਿਨਹਾ ਖ਼ਿਲਾਫ਼ ਆਹਲੂਵਾਲੀਆ ਨੂੰ ਮੈਦਾਨ ’ਚ ਉਤਾਰਿਆ

ਭਾਜਪਾ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਜੈਵੀਰ ਸਿੰਘ ਠਾਕੁਰ ਨੂੰ ਮੈਨਪੁਰੀ ਤੋਂ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਹੈ। ਅਲਾਹਾਬਾਦ ਤੋਂ ਰੀਟਾ ਬਹੁਗੁਣਾ ਜੋਸ਼ੀ ਤੇ ਬਲੀਆ ਤੋਂ ਵਰਿੰਦਰ ਸਿੰਘ ‘ਮਸਤ’ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਜਪਾ ਦੀ ਤਰਫੋਂ ਜੋਸ਼ੀ ਦੀ ਥਾਂ ਨੀਰਜ ਤ੍ਰਿਪਾਠੀ ਤੇ ‘ਮਸਤ’ ਦੀ ਥਾਂ ਨੀਰਜ ਸ਼ੇਖਰ ਮੈਦਾਨ ਵਿੱਚ ਆਏ ਹਨ। ਪਾਰਟੀ ਨੇ ਪੱਛਮੀ ਬੰਗਾਲ ਆਸਨਸੋਲ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸ਼ਤਰੂਘਨ ਸਿਨਹਾ ਵਿਰੁੱਧ ਸਾਬਕਾ ਕੇਂਦਰੀ ਮੰਤਰੀ ਐੱਸਐੱਸ ਆਹਲੂਵਾਲੀਆ ਨੂੰ ਮੈਦਾਨ ‘ਚ ਉਤਾਰਿਆ ਹੈ।

Spread the love