‘ਬਲੈਕ ਪੈਂਥਰ’ ਸਟੰਟਮੈਨ ਤੇ ਉਸ ਦੇ 3 ਬੱਚਿਆਂ ਦੀ ਕਾਰ ਹਾਦਸੇ ਵਿੱਚ ਮੌਤ

ਨਿਊਯਾਰਕ, 7 ਨਵੰਬਰ (ਰਾਜ ਗੋਗਨਾ)-ਬੀਤੇਂ ਦਿਨ ਬਲੈਕ‘ ਪੈਂਥਰ” ਅਤੇ “ਐਵੇਂਜਰਸ” ਫਿਲਮਾਂ ‘ਤੇ ਕੰਮ ਕਰਨ ਵਾਲੇ ਸਟੰਟਮੈਨ ਅਤੇ ਅਦਾਕਾਰ ਤਾਰਾਜਾ ਰਾਮਸੇਸ ਦੀ ਜਾਰਜੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਆਪਣੇ ਤਿੰਨ ਬੱਚਿਆਂ ਸਮੇਤ ਮੌਤ ਹੋ ਗਈ ਹੈ।ਰੈਮਸੇਸ, 41, ਸਾਲ ਅਤੇ ਉਸ ਦੇ ਪੰਜ ਬੱਚੇ ਰਾਤ ਨੂੰ ਅਟਲਾਂਟਾ ਦੇ ਨੇੜੇ ਇੰਟਰਸਟੇਟ 20 ‘ਤੇ ਸਫ਼ਰ ਕਰ ਰਹੇ ਸਨ, ਜਦੋਂ ਉਹ ਇੱਕ ਟਰੈਕਟਰ-ਟ੍ਰੇਲਰ ਨਾਲ ਟਕਰਾ ਗਏ। ਅਤੇ ਉਹਨਾਂ ਦੀ ਗੱਡੀ ਟਰੈਕਟਰ ਟ੍ਰੇਲਰ ਵਿੱਚ ਵੱਜਣ ਕਾਰਨ ਮੋਤ ਹੋ ਗਈ।ਰਾਮਸੇਸ ਦੀ ਮਾਂ, ਅਕੀਲੀ ਰਾਮਸੇਸ, ਜੋ ਕਿ ਨੈਸ਼ਨਲ ਪ੍ਰੈਸ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਹੈ, ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੇ ਪੁੱਤਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਉਸ ਦੀਆਂ ਦੋ ਪੋਤੀਆਂ ਸੁੰਦਰੀ, 13, ਅਤੇ ਫੁਜੀਬੋ, ਜੋ ਸਿਰਫ 8 ਹਫਤਿਆਂ ਦੀ ਸੀ, ਦੀ ਵੀ ਮੌਤ ਹੋ ਗਈ।ਅਤੇ ਹੋਰ ਦੋ ਧੀਆਂ ਹਾਦਸੇ ਵਿੱਚ ਬਚ ਗਈਆਂ।ਅਤੇ ਦੋ ਦਿਨਾਂ ਬਾਅਦ ਅਕੀਲੀ ਨੇ ਲਿਖਿਆ ਕਿ ਉਸ ਦੇ 10 ਸਾਲਾ ਦੇ ਪੋਤੇ ਕਿਸਾਸੀ ਨੇ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਵੀ ਮੌਤ ਗਈ।ਉਸ ਦੀ ਮਾਤਾ ਅਕੀਲੀ ਨੇ ਲਿਖਿਆ, ਹੈ ਕਿ ਉਹਨਾਂ ਦੇ ਪੁੱਤਰ “ਕਿਸਾਸੀ ਰਾਮਸੇਸ ਨੇ “ਐਵੇਂਜਰਜ਼: ਐਂਡ ਗੇਮ,” “ਬਲੈਕ ਪੈਂਥਰ: ਵਾਕੰਡਾ ਫਾਰਐਵਰ,” “ਕ੍ਰੀਡ ਸਮੇਤ ਕਈ ਫਿਲਮਾਂ ਵਿੱਚ ਇੱਕ ਸਟੰਟਮੈਨ, ਅਭਿਨੇਤਾ ਅਤੇ ਮਾਰਸ਼ਲ ਕਲਾਕਾਰ ਦੇ ਵਜੋਂ ਕੰਮ ਕੀਤਾ।

Spread the love