ਖੁੱਲ੍ਹਿਆ ਬਲਾਈਂਡ ਡੇਟਿੰਗ ਕੈਫੇ,ਹੋ ਗਿਆ ਟਰੋਲ

ਅੱਜਕਲ ਬਲਾਈਂਡ ਡੇਟਿੰਗ ਕੈਫੇ ਕਾਫੀ ਚਰਚਾ ‘ਚ ਹੈ। ਇਹ ਕੈਫੇ ਵੀਅਤਨਾਮ ਦੇ ਹੋ ਚੀ ਮਿਨਹ ਸ਼ਹਿਰ ਵਿੱਚ ਸਥਿਤ ਹੈ। ਇਸ ਅਖੌਤੀ ਬਲਾਈਂਡ ਡੇਟਿੰਗ ਕੈਫੇ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ, ਕਿਉਂਕਿ ਕੈਫੇ ਨੇ ਇਕਤਰਫਾ ਸ਼ੀਸ਼ੇ ਦੀ ਖਿੜਕੀ ਲਗਾਈ ਹੈ, ਜਿਸ ਵਿਚ ਮਰਦ ਉਨ੍ਹਾਂ ਕੁੜੀਆਂ ਨੂੰ ਦੇਖ ਸਕਦੇ ਹਨ ਜਿਨ੍ਹਾਂ ਨਾਲ ਉਹ ਗੱਲ ਕਰ ਰਹੇ ਹਨ, ਪਰ ਕੁੜੀਆਂ ਉਨ੍ਹਾਂ ਮਰਦਾਂ ਨੂੰ ਨਹੀਂ ਦੇਖ ਸਕਦੀਆਂ ਜਿਨ੍ਹਾਂ ਨਾਲ ਉਨ੍ਹਾਂ ਦੀ ਗੱਲ ਹੋ ਰਹੀ ਹੁੰਦੀ ਹੈ।ਇਸ ਕੈਫੇ ਦਾ ਨਾਂ ਮੀਨਾ ਕੈਫੇ ਹੈ। ਵੈੱਬਸਾਈਟ ਓਡਿਟੀ ਸੈਂਟਰਲ ਦੀ ਰਿਪੋਰਟ ਮੁਤਾਬਕ ਕੈਫੇ ‘ਚ ਮਰਦਾਂ ਅਤੇ ਔਰਤਾਂ ਲਈ ਦੋ ਵੱਖਰੇ ਕਮਰੇ ਬਣਾਏ ਗਏ ਹਨ ਅਤੇ ਇਨ੍ਹਾਂ ਕਮਰਿਆਂ ਨੂੰ ਸ਼ੀਸ਼ੇ ਦੀ ਕੰਧ ਨਾਲ ਵੱਖ ਕੀਤਾ ਗਿਆ ਹੈ। ਵਿਵਾਦ ਇਸ ਗੱਲ ਦਾ ਨਹੀਂ ਹੈ ਕਿ ਮਰਦਾਂ ਅਤੇ ਔਰਤਾਂ ਲਈ ਵੱਖਰੇ ਕਮਰੇ ਬਣਾਏ ਗਏ ਹਨ, ਸਗੋਂ ਵਿਵਾਦ ਸ਼ੀਸ਼ੇ ਦੀ ਕੰਧ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਫੇ ‘ਚ ਮਰਦਾਂ ਲਈ ਬਣੇ ਕਮਰੇ ‘ਚ ਹਨੇਰਾ ਹੈ ਅਤੇ ਉਹ ਦੂਜੇ ਪਾਸੇ ਤੋਂ ਵਿਅਕਤੀ ਨੂੰ ਸਾਫ ਦੇਖ ਸਕਦੇ ਹਨ।ਵਿਅਤਨਾਮ ਵਿੱਚ ਇਹ ਕੈਫੇ ਵਾਇਰਲ ਹੋ ਗਿਆ ਜਦੋਂ ਇੱਕ ਮਸ਼ਹੂਰ ਠਕਿਠੋਕ ਯੂ਼ਜ਼ਰ ਨੇ ਇਸ ਬਾਰੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿਚ ਇੱਕ ਮਰਦ ਦੇ ਦ੍ਰਿਸ਼ਟੀਕੋਣ ਤੋਂ ਆਪਣਾ ਅਨੁਭਵ ਦਿਖਾਇਆ ਗਿਆ। ਰਿਪੋਰਟਾਂ ਮੁਤਾਬਕ, ਵਨ-ਵੇ ਵਿੰਡੋ ਤੋਂ ਇਲਾਵਾ, ਲੋਕਾਂ ਨੇ ਇਸ ਤੱਥ ਦੀ ਵੀ ਆਲੋਚਨਾ ਕੀਤੀ ਕਿ ਮਰਦਾਂ ਦੀਆਂ ਸੀਟਾਂ ਔਰਤਾਂ ਦੀਆਂ ਸੀਟਾਂ ਦੇ ਮੁਕਾਬਲੇ ਕਾਫੀ ਹੇਠਾਂ ਬਣਾਈਆਂ ਗਈਆਂ ਹਨ, ਜਿਸ ਨਾਲ ਉਹ ਉਨ੍ਹਾਂ ਦੇ ਨਿੱਜੀ ਅੰਗਾਂ ਨੂੰ ਵੇਖ ਸਕਣ। ਇਸ ਕੈਫੇ ਦੀ ਮਾਲਕਣ ਲੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਮਰਦਾਂ ਨੂੰ ਸਰਗਰਮ ਰੂਪ ਨਾਲ ਜੋੜੇ ਬਣਾਉਣ ਦਾ ਅਧਿਕਾਰ ਦੇਣ ਲਈ ਇਹ ਮਾਡਲ ਬਣਾਇਆ ਹੈ, ਇਸ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਔਰਤਾਂ ‘ਤੇ ਨਿਰਭਰ ਕਰਦਾ ਹੈ।ਜਦੋਂ ਕੈਫੇ ਦੇ ਮਾਲਕ ਨੂੰ ਵਨ-ਵੇ ਸ਼ੀਸ਼ੇ ਦੀ ਖਿੜਕੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸਦਾ ਸਟਾਫ ਗਾਹਕਾਂ ਨੂੰ ਇਸ ਬਾਰੇ ਸੂਚਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤਾਂ ਜੋ ਕੁੜੀਆਂ ਕਮਰੇ ਵਿੱਚ ਚੰਗੀ ਤਰ੍ਹਾਂ ਬੈਠਣ, ਪਰ ਉਹ ਕਈ ਵਾਰ ਭੁੱਲ ਜਾਂਦੇ ਹਨ। ਵਿਆਪਕ ਜਨਤਕ ਰੋਸ ਅਤੇ ਮੀਡੀਆ ਕਵਰੇਜ ਤੋਂ ਬਾਅਦ ਇਹ ਬਲਾਈਂਡ ਡੇਟ ਕੈਫੇ ਪੁਲਿਸ ਦੀ ਜਾਂਚ ਦਾ ਵਿਸ਼ਾ ਬਣ ਗਿਆ ਹੈ।

Spread the love