ਨਿਊਜਰਸੀ, 21 ਜਨਵਰੀ (ਰਾਜ ਗੋਗਨਾ)- ਬੀਤੇਂ ਦਿਨੀਂ ਅਮਰੀਕਾ ਵਿੱਚ ਭਾਰੀ ਬਰਫੀਲਾ ਤੂਫਾਨ ਪੈ ਰਿਹਾ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ, ਨਿਊ ਜਰਸੀ ਵਿੱਚ ਪਈ ਬਰਫ਼ ਨੇ ਇੱਕ ਬਰਫੀਲੇ ਤੂਫਾਨ ਦਾ ਰੂਪ ਧਾਰਨ ਕਰ ਰਿਹਾ ਹੈ।ਅਤੇ ਇਸ ਸਰਦੀਆਂ ਦੇ ਤੂਫਾਨ ਨੇ ਹਾਈਵੇਅ ਨੂੰ ਫੁੱਟ ਬਰਫ ਦੇ ਨਾਲ ਢੱਕ ਦਿੱਤਾ।ਸੜਕ ‘ਤੇ ਪਈ ਬਰਫ ਦੇ ਢੇਰ ਨੇ ਇਸ ਨੂੰ ਨਾ ਲੰਘਣਯੋਗ ਬਣਾ ਦਿੱਤਾ ਹੈ। ਥਾਂ-ਥਾਂ ਗੱਡੀਆਂ ਵੀ ਰੁਕ ਗਈਆਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਇਲਾਕਿਆਂ ‘ਚ ਸੜਕਾਂ ‘ਤੇ 2 ਤੋਂ 6 ਇੰਚ ਤੱਕ ਅਮਰੀਕਾ ਵਿੱਚ ਬਰਫ ਪਈ ਹੈ। ਨਿਊਜਰਸੀ ਤੋਂ ਇਲਾਵਾ ਅਮਰੀਕਾ ਦੇਸ਼ ਦੇ ਬਹੁਤੇ ਸ਼ਹਿਰ ਬਿਜਲੀ ਤੋਂ ਸੱਖਣੇ ਰਹਿ ਗਏ ਅਤੇ ਇਲਾਕਿਆਂ ਵਿੱਚ ਹਨੇਰਾ ਛਾ ਗਿਆ। ਸੜਕਾਂ ‘ਤੇ ਬਰਫ ਜਮ੍ਹਾ ਹੋਣ ਕਾਰਨ ਐਮਰਜੈਂਸੀ ‘ਚ ਐਂਬੂਲੈਂਸ ਵੀ ਨਹੀਂ ਆ ਸਕਦੀ। ਬਰਫ਼ੀਲੇ ਤੂਫਾਨ ਕਾਰਨ ਉਡਾਣਾਂ, ਟਰੇਨਾਂ ਅਤੇ ਹੋਰ ਟਰਾਂਸਪੋਰਟ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।ਅਮਰੀਕੀ ਮੌਸਮ ਸੇਵਾ ਮੁਤਾਬਕ ਕਈ ਇਲਾਕਿਆਂ ‘ਚ 4 ਤੋਂ 12 ਇੰਚ ਤੱਕ ਬਰਫ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਭਾਰੀ ਬਰਫੀਲੇ ਤੂਫਾਨ ਦੇ ਮੱਦੇਨਜ਼ਰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਸੀ।
