ਭਾਰਤ ‘ਚ ਸੈਟੇਲਾਈਟ ਫੋਨ ਦੀ ਵਰਤੋਂ ‘ਤੇ ਬ੍ਰਿਟੇਨ ਨੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ

ਬ੍ਰਿਟਿਸ਼ ਸਰਕਾਰ ਨੇ ਇੱਕ ਵਾਰ ਫਿਰ ਭਾਰਤ ਲਈ ਆਪਣੀ ਯਾਤਰਾ ਐਡਵਾਈਜ਼ਰੀ ਨੂੰ ਅਪਡੇਟ ਕੀਤਾ। ਨਵੀਂ ਜਾਣਕਾਰੀ ਅਨੁਸਾਰ ਸੈਟੇਲਾਈਟ ਫੋਨ ਅਤੇ ਜੀਪੀਐਸ ਮਸ਼ੀਨਾਂ ਦੀ ਬਿਨਾਂ ਲਾਇਸੈਂਸ ਵਰਤੋਂ ‘ਤੇ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਇਸ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਲਾਇਸੈਂਸ ਦੇ ਭਾਰਤ ਵਿੱਚ ਸੈਟੇਲਾਈਟ ਫ਼ੋਨ ਲਿਜਾਣ ਜਾਂ ਵਰਤਣ ‘ਤੇ ਜੁਰਮਾਨਾ ਅਤੇ ਗ੍ਰਿਫਤਾਰੀ ਵੀ ਹੋ ਸਕਦੀ ਹੈ। ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫਸੀਡੀਓ) ਨੇ ਆਪਣੇ ਸੁਰੱਖਿਆ ਸੈਕਸ਼ਨ ਦੀ ਸਮੀਖਿਆ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ ਸੈਟੇਲਾਈਟ ਫੋਨ ਜਾਂ ਹੋਰ ਅਜਿਹੇ ਉਪਕਰਨਾਂ ਦੀ ਗੈਰ-ਕਾਨੂੰਨੀ ਵਰਤੋਂ ਲਈ ਕਈ ਬ੍ਰਿਟਿਸ਼ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Spread the love