ਲੁੱਟ ਕੇ ਲਿਆਂਦਾ ਗਿਆ ‘ਤਾਜ’ ਤੇ ਹੋਰ ਗਹਿਣੇ 150 ਸਾਲਾਂ ਬਾਅਦ ਵਾਪਸ ਕਰੇਗਾ ਬਰਤਾਨੀਆ !

ਬਰਤਾਨੀਆ ਘਾਨਾ ਦੇ ਕੁਝ ‘ਤਾਜ ਗਹਿਣਿਆਂ’ ਨੂੰ ਵਾਪਸ ਕਰ ਰਿਹਾ ਹੈ । ਇਹ ਗਹਿਣੇ 150 ਸਾਲ ਪਹਿਲਾਂ ਅਸਾਂਤੇ ਰਾਜੇ ਦੇ ਦਰਬਾਰ ‘ਚੋਂ ਚੋਰੀ ਹੋ ਗਏ ਸਨ । ਅਸਾਂਤੇ ਗੋਲਡ ਦੇ 32 ਟੁਕੜੇ, ਜਿਨ੍ਹਾਂ ਦਾ ਨਾਮ ਅਫ਼ਰੀਕੀ ਸਾਮਰਾਜ ਦੇ ਨਾਮ ‘ਤੇ ਹੈ, ਜਿਨ੍ਹਾਂ ‘ਚੋਂ 17 ਟੁਕੜੇ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ ਅਤੇ 15 ਟੁਕੜੇ ਬਿ੍ਟਿਸ਼ ਮਿਊਜ਼ੀਅਮ ‘ਚ ਰੱਖੇ ਹਨ । ਉਨ੍ਹਾਂ ਨੂੰ ਲੰਮੇ ਸਮੇਂ ਲਈ ਲੋਨ ਸਮਝੌਤੇ ਤਹਿਤ ਵਾਪਸ ਕੀਤਾ ਜਾ ਰਿਹਾ ਹੈ । ਜਦ ਕਿ ਕਾਨੂੰਨੀ ਤੌਰ ‘ਤੇ ਯੂ.ਕੇ. ਦੇ ਅਜਾਇਬ ਘਰਾਂ ਨੂੰ ਸਦਾ ਵਾਸਤੇ ਕੋਈ ਚੀਜ਼ ਵਾਪਸ ਕਰਨ ‘ਤੇ ਪਾਬੰਦੀ ਹੈ । ਇਸ ਕਦਮ ਨੂੰ ਅਜਾਇਬ ਘਰਾਂ ਦੇ ਇਕ ਤਰੀਕੇ ਵਜੋਂ ਦੇਖਿਆ ਜਾਂਦਾ ਹੈ । ਮੰਨਿਆ ਜਾਂਦਾ ਹੈ ਕਿ ਇਤਿਹਾਸਕ ਲੋਨ ਸੌਦਾ ਹੋਰ ਵਿਵਾਦਗ੍ਰਸਤ ਵਸਤੂਆਂ, ਜਿਵੇਂ ਕਿ ਐਲਗਿਨ ਮਾਰਬਲਜ਼, ਨੂੰ ਉਨ੍ਹਾਂ ਸਥਾਨਾਂ ‘ਤੇ ਵਾਪਸ ਕਰਨ ਦਾ ਰਸਤਾ ਬਣਾ ਸਕਦਾ ਹੈ, ਜਿੱਥੋਂ ਉਹ ਲਏ ਗਏ ਸਨ । ਪਰ ਕੁਝ ਦੇਸ਼ ਇਸ ਦੀ ਵਰਤੋਂ ਕਰਨ ਤੋਂ ਸੰਕੋਚ ਕਰਦੇ ਹਨ ਕਿਉਂਕਿ ਇਸ ਦੀ ਵਰਤੋਂ ਇਹ ਪੁਸ਼ਟੀ ਕਰਦੀ ਹੈ ਕਿ ਚੀਜ਼ਾਂ ‘ਤੇ ਬਰਤਾਨੀਆ ਦੀ ਮਲਕੀਅਤ ਹੈ । ਅਸਾਂਤੇ ਗੋਲਡ, ਜੋ ਕਿ 19ਵੀਂ ਸਦੀ ‘ਚ ਅਫ਼ਰੀਕੀ ਰਾਜ ਤੋਂ ਲਿਆ ਗਿਆ ਸੀ । ਵੀ ਐਂਡ ਏ ਦੇ ਡਾਇਰੈਕਟਰ ਟਿ੍ਸਟਰਾਮ ਹੰਟ ਨੇ ਕਿਹਾ ਕਿ ਇਹ ਗਹਿਣੇ ਸਾਡੇ ਹਨ ਅਤੇ 17 ਟੁਕੜਿਆਂ ਨੂੰ ਉਧਾਰ ਦੇ ਰਹੇ ਹਾਂ ਜਦੋਂ ਕਿ ਬਿ੍ਟਿਸ਼ ਅਜਾਇਬ ਘਰ 15 ਟਕਿੜੇ ਕਰਜ਼ੇ ‘ਤੇ ਦੇ ਰਿਹਾ ਹੈ । ਹੰਟ ਨੇ ਕਿਹਾ ਕਿ ਜਦੋਂ ਗੱਲ ‘ਜੰਗ ਅਤੇ ਫੌਜੀ ਮੁਹਿੰਮਾਂ ‘ਚ ਲੁੱਟ-ਖੋਹ ਦੀਆਂ ਵਸਤੂਆਂ ਦੀ ਆਉਂਦੀ ਹੈ, ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਬਾਰੇ ਸੋਚੀਏ ਕਿ ਕਿਵੇਂ ਉਨ੍ਹਾਂ ਨੂੰ ਵਧੇਰੇ ਨਿਰਪੱਖਤਾ ਨਾਲ ਸਾਂਝਾ ਕਰ ਸਕਦੇ ਹਾਂ ।

Spread the love