ਬ੍ਰਿਟਿਸ਼ ਕੋਲੰਬੀਆ :4 ਪੰਜਾਬੀ ਬਣੇ ਕੈਬਨਿਟ ਮੰਤਰੀ

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਵਿਚ 14 ਪੰਜਾਬੀ ਉਮੀਦਵਾਰ ਜੇਤੂ ਰਹੇ ਹਨ। ਇਹਨਾਂ ਵਿਚੋਂ 4 ਕੈਬਨਿਟ ਮੰਤਰੀ ਵੀ ਬਣ ਗਏ ਹਨ ਜਦੋਂ ਕਿ ਚਾਰ ਹੋਰ ਪਾਰਲੀਮਾਨੀ ਸਕੱਤਰ ਬਣ ਗਏ ਹਨ।ਮੰਤਰੀ ਬਣਨ ਵਾਲਿਆਂ ਵਿਚ ਨਿੱਕੀ ਸ਼ਰਮਾ, ਰਵੀ ਪਰਮਾਰ, ਰਵੀ ਕਾਹਲੋਂ ਅਤੇ ਜਗਰੂਪ ਸਿੰਘ ਸ਼ਾਮਲ ਹਨ।ਬਠਿੰਡਾ ਦੇ ਦਿਉਣ ਪਿੰਡ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ(ਕੈਨੇਡਾ)ਦੇ ਕੈਬਨਿਟ ਵਜ਼ੀਰ ਬਣੇ ਹਨ। ਜਗਰੂਪ ਸਿੰਘ ਬਰਾੜ ਤੋਂ ਇਲਾਵਾ ਕੈਨੇਡਾ ਵੱਲੋਂ ਖੇਡੇ ਹਾਕੀ ਉਲੰਪੀਅਨ ਰਵੀ ਕਾਰਲੋਂ ਨੂੰ ਵੀ ਇਸ ਕੈਬਨਿਟ ਵਿੱਚ ਦੂਜੀ ਵਾਰ ਥਾਂ ਮਿਲੀ ਹੈ। ਇਹ ਭਾਗੋਵਾਲ(ਗੁਰਦਾਸਪੁਰ) ਦਾ ਜੰਮਪਲ ਹਨ। ਤੀਸਰਾ ਪੰਜਾਬੀ ਮੰਤਰੀ ਵੀ ਰਵੀ ਸਿੰਘ ਪਰਮਾਰ ਬਣਿਆ ਹੈ । ਨਵੀਂ ਅਟਾਰਨੀ ਜਨਰਲ ਵੀ ਦਿੱਲੀ ਦੀ ਜੰਮੀ ਜਾਈ ਪੰਜਾਬਣ ਬਣੀ ਹੈ ਨਿੱਕੀ ਸ਼ਰਮਾ।

Spread the love