ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸੈਨਿਕ ਬੁੱਕਮ ਸਿੰਘ ਦੀ ਯਾਦ ’ਚ ਹੁੰਦਾ ਹੈ ਵਿਸ਼ੇਸ਼ ਸਮਾਗਮ

ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸੈਨਿਕ ਬੁੱਕਮ ਸਿੰਘ ਦੀ ਯਾਦ ’ਚ ਹੁੰਦਾ ਹੈ ਵਿਸ਼ੇਸ਼ ਸਮਾਗਮ

ਕਿਚਨਰ,ਉਨਟਾਰੀਓ :ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸਿੱਖ ਸੈਨਿਕਾਂ ਵਿੱਚੋਂ ਇੱਕ , ਬੁੱਕਮ ਸਿੰਘ ਦੀ ਯਾਦ ਵਿੱਚ ਕੈਨੇਡਾ ‘ਚ ਹਰ ਸਾਲ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।

ਕੈਨੇਡੀਅਨ ਵਰਚੁਅਲ ਵਾਰ ਮੈਮੋਰੀਅਲ ਵਿੱਚ ਅਖਬਾਰਾਂ ਦੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਬੁੱਕਮ ਸਿੰਘ , ਕੈਨੇਡਾ ਵਿਚ ਭਰਤੀ ਹੋਣ ਵਾਲਾ ਪਹਿਲਾ ਸਿੱਖ ਸਿਪਾਹੀ ਸੀ।

ਪੰਜਾਬ ਵਿੱਚ ਦਸੰਬਰ 1893 ਵਿੱਚ ਜਨਮੇ ਬੁੱਕਮ ਸਿੰਘ ਦਾ 1919 ‘ਚ ਦੇਹਾਂਤ ਹੋ ਗਿਆ ਸੀ I ਬੁੱਕਮ ਸਿੰਘ 14 ਸਾਲ ਦੀ ਉਮਰ ਵਿੱਚ 1907 ਦੌਰਾਨ ਆਪਣੇ ਮਾਤਾ-ਪਿਤਾ ਬਦਨ ਸਿੰਘ ਅਤੇ ਚੰਦੀ ਕੌਰ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿੱਚ ਆ ਗਏ ਅਤੇ 1912 ਵਿੱਚ ਓਨਟੇਰੀਓ ਚਲੇ ਗਏ।

ਇਤਿਹਾਸਕਾਰ ਸੰਦੀਪ ਸਿੰਘ ਬਰਾੜ ਨੇ ਸੀਬੀਸੀ ਨੂੰ ਦੱਸਿਆ ਕਿ ਉਸਨੇ ਪਹਿਲਾਂ ਓਨਟੇਰੀਓ ਦੇ ਇਕ ਫ਼ਾਰਮ ‘ਤੇ ਕੰਮ ਕੀਤਾ I

ਸੰਦੀਪ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਬ੍ਰਿਟਿਸ਼ ਕੋਲੰਬੀਆ ਵਿੱਚ ਹਜ਼ਾਰਾਂ ਸਿੱਖਾਂ ਨੇ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਸੀ I ਸੰਦੀਪ ਸਿੰਘ ਬਰਾੜ ਨੇ ਕਿਹਾ ਬਹੁਤ ਸਾਰਿਆਂ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਬੁੱਕਮ ਸਿੰਘ ਨੂੰ ਸੈਨਾ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ I

ਸੰਦੀਪ ਸਿੰਘ ਬਰਾੜ ਨੇ ਕਿਹਾ ਇਹ ਉਸ ਲਈ ਬਹੁਤ ਵੱਡਾ ਸਨਮਾਨ ਹੋਣਾ ਸੀ ਕਿ ਉਸਨੂੰ ਇੱਕ ਕੈਨੇਡੀਅਨ ਵਜੋਂ ਸਵੀਕਾਰ ਕੀਤਾ ਗਿਆ Iਬੁੱਕਮ ਸਿੰਘ 23 ਅਪ੍ਰੈਲ, 1915 ਨੂੰ ਸਮਿਥ ਫਾਲਸ, ਓਨਟੇਰੀਓ ਵਿੱਚ ਭਰਤੀ ਹੋਇਆ ਅਤੇ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਵਿੱਚ ਸੇਵਾ ਕੀਤੀ। ਬੁੱਕਮ ਸਿੰਘ ਨੇ ਫਰਾਂਸ ਅਤੇ ਬੈਲਜੀਅਮ ਵਿੱਚ ਵਿਦੇਸ਼ਾਂ ਵਿੱਚ ਸੇਵਾ ਕੀਤੀ ਅਤੇ ਦੋ ਵੱਖ-ਵੱਖ ਲੜਾਈਆਂ ਵਿੱਚ ਜ਼ਖਮੀ ਹੋ ਗਿਆ।

ਇਤਿਹਾਸਕਾਰ ਸੰਦੀਪ ਬਰਾੜ ਮੁਤਾਬਿਕ ਉਹ ਮੂਹਰਲੀ ਕਤਾਰ ਦਾ ਕਾਫ਼ੀ ਜ਼ਬਰਦਸਤ ਸਿਪਾਹੀ ਸੀ।

ਇੱਕ ਅਖਬਾਰ ਦੀ ਖ਼ਬਰ ਮੁਤਾਬਿਕ ਬੁੱਕਮ ਸਿੰਘ ਨੂੰ ਜੁਲਾਈ 1916 ਵਿੱਚ ਮੈਕਕ੍ਰੇ ਦੇ ਹਸਪਤਾਲ ਲਿਜਾਇਆ ਗਿਆ ਸੀ। 1916 ਵਿੱਚ ਆਪਣੀ ਦੂਜੀ ਸੱਟ ਤੋਂ ਠੀਕ ਹੋਣ ਦੌਰਾਨ, ਬੁੱਕਮ ਸਿੰਘ ਨੂੰ ਤਪਦਿਕ ਦੀ ਬਿਮਾਰੀ ਹੋ ਗਈ ਅਤੇ ਕੈਨੇਡਾ ਵਾਪਸ ਲਿਆਉਣ ਤੋਂ ਪਹਿਲਾਂ ਉਸਨੇ ਇੰਗਲੈਂਡ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਗਭਗ ਡੇਢ ਸਾਲ ਬਿਤਾਇਆ।

ਉਸਨੂੰ ਇਲਾਜ ਲਈ ਕਿਚਨਰ ਦੇ ਫ੍ਰੀਪੋਰਟ ਹਸਪਤਾਲ ਵਿੱਚ ਲਿਜਾਇਆ ਗਿਆ, ਜੋ ਕਿ 1917 ਵਿੱਚ ਉਸ ਸਮੇਂ ਇੱਕ ਫੌਜੀ ਹਸਪਤਾਲ ਸੀ। ਇੱਥੇ 27 ਅਗਸਤ, 1919 ਨੂੰ ਉਸਦੀ ਮੌਤ ਹੋ ਗਈ।

ਵਿਸ਼ੇਸ਼ ਸਮਾਰੋਹ

ਕਰੀਬ 90 ਸਾਲਾਂ ਤੱਕ ਸਿੰਘ ਦੀ ਕੈਨੇਡਾ ਦੀ ਸੇਵਾ ਨੂੰ ਬਹੁਤ ਹੱਦ ਤੱਕ ਵਿਸਾਰ ਦਿੱਤਾ ਗਿਆ। ਸੰਦੀਪ ਸਿੰਘ ਬਰਾੜ ਨੂੰ ਇੱਕ ਦੁਕਾਨ ਵਿੱਚ ਬੁੱਕਮ ਸਿੰਘ ਦੇ ਜੰਗੀ ਮੈਡਲ ਮਿਲਣ ਤੋਂ ਬਾਅਦ ਉਸ ਬਾਰੇ ਪਤਾ ਲੱਗਾ , ਜਿਸ ਕਾਰਨ ਸੰਦੀਪ ਸਿੰਘ ਬਰਾੜ ਨੇ ਕਿਚਨਰ ਵਿੱਚ ਬੁੱਕਮ ਸਿੰਘ ਦੀ ਕਬਰ ਲੱਭ ਲਈ।ਹੁਣ, ਪਿਛਲੇ 16 ਸਾਲਾਂ ਤੋਂ, ਯਾਦਗਾਰੀ ਦਿਵਸ ਤੋਂ ਪਹਿਲਾਂ ਐਤਵਾਰ ਨੂੰ ਬੁੱਕਮ ਸਿੰਘ ਦੀ ਯਾਦ ਵਿੱਚ ਵਿਸ਼ੇਸ਼ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ।

ਸੰਦੀਪ ਬਰਾੜ ਨੇ ਕਿਹਾ ਮੈਨੂੰ ਨਹੀਂ ਪਤਾ ਸੀ ਕਿ ਸਿੱਖਾਂ ਨੇ ਕੈਨੇਡਾ ਲਈ ਪਹਿਲੇ ਵਿਸ਼ਵ ਯੁੱਧ ਵਿੱਚ ਲੜਾਈ ਲੜੀ ਸੀ ਕਿਉਂਕਿ ਸਾਨੂੰ 1950 ਦੇ ਦਹਾਕੇ ਤੱਕ ਵੋਟ ਪਾਉਣ ਦੀ ਵੀ ਇਜਾਜ਼ਤ ਨਹੀਂ ਸੀ। ਇਸ ਲਈ ਇਹ ਸੱਚਮੁੱਚ ਇਤਿਹਾਸਕ ਹੈ I

ਸੀਬੀਸੀ ਨਿਊਜ਼

Spread the love