ਕੈਨੇਡਾ ਅਤੇ US ਵਿਚਕਾਰ ਕੰਧ ਬਣਾਉਣ ਦਾ ਵਿਵੇਕ ਰਾਮਾਸਵਾਮੀ ਵੱਲੋਂ ਪ੍ਰਸਤਾਵ

ਕੈਨੇਡਾ ਅਤੇ US ਵਿਚਕਾਰ ਕੰਧ ਬਣਾਉਣ ਦਾ ਵਿਵੇਕ ਰਾਮਾਸਵਾਮੀ ਵੱਲੋਂ ਪ੍ਰਸਤਾਵ

ਨਿਊਯਾਰਕ, ਅਮਰੀਕਾ : ਯੂ ਐਸ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰਾਂ ਵਿੱਚ ਹੋਈ ਬਹਿਸ ਦੌਰਾਨ ਕੈਨੇਡਾ ਅਤੇ ਯੂ ਐਸ ਵਿਚਕਾਰ ਕੰਧ ਕੱਢੇ ਜਾਣ ਦਾ ਪ੍ਰਸਤਾਵ ਸਾਹਮਣੇ ਆਇਆ। ਇਹ ਪ੍ਰਸਤਾਵ ਲਿਆਉਣ ਵਾਲੇ ਹਨ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੱਲੋਂ ਲਿਆਂਦਾ ਗਿਆ ਜੋ ਕਿ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਬਣਨ ਦੀ ਦੌੜ ਵਿੱਚ ਹਨ।

ਵਿਵੇਕ ਨੇ ਕਿਹਾ ਪਿਛਲੇ ਸਾਲ ਉੱਤਰੀ ਸਰਹੱਦ ‘ਤੇ ਐਨੀ ਫੈਂਟਾਨਿਲ ਫੜੀ ਗਈ ਜੋ ਕਿ 30 ਲੱਖ ਅਮਰੀਕੀਆਂ ਨੂੰ ਮਾਰਨ ਲਈ ਕਾਫ਼ੀ ਸੀ। ਸਿਰਫ਼ ਇਕ ਕੰਧ ਨਾ ਬਣਾਓ – ਦੋਵੇਂ ਕੰਧਾਂ ਬਣਾਓ।ਵਿਵੇਕ ਨੇ ਅਫ਼ਸੋਸ ਜਤਾਇਆ ਕਿ ਉੱਤਰੀ ਸਰਹੱਦ ‘ਤੇ ਜਿੰਨੀ ਵਾਰ ਚਰਚਾ ਹੋਣੀ ਚਾਹੀਦੀ ਹੈ, ਓਨੀ ਵਾਰ ਨਹੀਂ ਹੁੰਦੀ। ਰਾਮਾਸਵਾਮੀ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਤਸਕਰੀ ਗਰੋਹ ਦੁਆਰਾ ਬਣਾਈਆਂ ਗਈਆਂ ਕਿਸੇ ਵੀ ਸੁਰੰਗਾਂ ਨੂੰ ਸੀਲ ਕਰਨ ਲਈ ਆਪਣੀ ਫ਼ੌਜ ਦੀ ਵਰਤੋਂ ਕਰਨੀ ਚਾਹੀਦੀ ਹੈ।US ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਮੁਤਾਬਿਕ ਇਸ ਸਾਲ ਉੱਤਰੀ ਸਰਹੱਦੀ ਖੇਤਰ ਵਿੱਚ ਦੋ ਪਾਊਂਡ ਫੈਂਟਾਨਿਲ ਜ਼ਬਤ ਕੀਤੇ ਗਏ ਹਨ। ਏਜੰਸੀ ਦੇ ਅੰਕੜਿਆਂ ਅਨੁਸਾਰ, ਇਹ ਕੁੱਲ ਜ਼ਬਤ ਕੀਤੇ ਗਏ 27,000 ਪੌਂਡ ਵਿੱਚੋਂ ਲਗਭਗ 0.0074 ਪ੍ਰਤੀਸ਼ਤ ਹੈ। ਰਿਪਬਲਿਕਨ ਸੰਸਦ ਮੈਂਬਰ ਅਣਅਧਿਕਾਰਤ ਪ੍ਰਵਾਸ ਦੇ ਸੰਦਰਭ ਵਿੱਚ ਉੱਤਰੀ ਸਰਹੱਦ ਬਾਰੇ ਅਕਸਰ ਸ਼ਿਕਾਇਤ ਕਰਦੇ ਰਹੇ ਹਨ।

ਰਾਮਾਸਵਾਮੀ ਕੈਨੇਡਾ ਨਾਲ ਕੰਧ ਬਾਰੇ ਗੱਲ ਕਰਨ ਵਾਲੇ ਪਹਿਲੇ ਰਿਪਬਲਿਕਨ ਸਿਆਸਤਦਾਨ ਨਹੀਂ ਹਨ। ਕੈਨੇਡਾ ਦੀ ਕੰਧ ਦੀ ਸੰਭਾਵਨਾ ਬਾਰੇ ਸਕਾਟ ਵਾਕਰ ਦੀ ਮੁਹਿੰਮ ਦਾ 2016 ਵਿੱਚ ਬੇਰਹਿਮੀ ਨਾਲ ਮਜ਼ਾਕ ਉਡਾਇਆ ਗਿਆ ਸੀ। ਚੋਣ ਵਿੱਚ ਫ਼ਿਲਹਾਲ ਇਕ ਸਾਲ ਦਾ ਸਮਾਂ ਹੈ ਅਤੇ ਰਾਮਾਸਵਾਮੀ, ਡੌਨਲਡ ਟਰੰਪ ਤੋਂ ਲਗਭਗ 54 ਪ੍ਰਤੀਸ਼ਤ ਅੰਕ ਪਿੱਛੇ ਹਨ।

(ਸੀਬੀਸੀ ਨਿਊਜ਼)

Spread the love