ਇਟਲੀ ਵਿੱਚ ਪਾਇਲਟ ਬਣਕੇ ਹੁਸਿ਼ਆਰਪੁਰ ਦੇ ਸਰਤਾਜ ਸਿੰਘ ਨੇ ਵਧਾਇਆ ਪੰਜਾਬੀਆ ਦਾ ਮਾਣ 

ਇਟਲੀ ਵਿੱਚ ਪਾਇਲਟ ਬਣਕੇ ਹੁਸਿ਼ਆਰਪੁਰ ਦੇ ਸਰਤਾਜ ਸਿੰਘ ਨੇ ਵਧਾਇਆ ਪੰਜਾਬੀਆ ਦਾ ਮਾਣ 

ਮਿਲਾਨ ਇਟਲੀ 13 ਜਨਵਰੀ (ਸਾਬੀ ਚੀਨੀਆ) ਹੁਸਿ਼ਆਰਪੁਰ ਦੇ ਮੁਹੱਲਾ ਫਤਿਹਗੜ ਨਾਲ਼ ਸਬੰਧਿਤ ਪੰਜਾਬੀ ਨੌਜਵਾਨ ਸਰਤਾਜ ਸਿੰਘ ਨੇ ਸਖਤ ਮਿਹਨਤ ਦੇ ਬਲਬੂਤੇ ਵਿਦੇਸ਼ ਦੀ ਧਰਤੀ ਤੇ ਵੱਡੀ ਉਪਲਬਧੀ ਹਾਸਿਲ ਕਰਦਿਆਂ ਇਟਲੀ ਚ ਪਾਇਲਟ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ।ਰੋਮ ਵਿਖੇ ਫਲਾਈਟ ਟ੍ਰੈਨਿਗ ਸੈਂਟਰ ਤੋਂ 4 ਸਾਲਾਂ ਕੋਰਸ ਪੂਰਾ ਕਰਨ ਉਪਰੰਤ ਹੁਣ ਇਸ ਨੌਜਵਾਨ ਨੇ ਵਾਕਾਰੀ “ਰਾਇਨ ਏਅਰਲਾਇਨ” ਵਿੱਚ ਬਤੌਰ ਪਾਇਲਟ ਦੀ ਨੌਕਰੀ ਹਾਸਿਲ ਕਰਕੇ ਮਾਪਿਆਂ ਦੇ ਨਾਲ਼ -ਨਾਲ਼ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ। ਸਰਤਾਜ ਸਿੰਘ ਆਪਣੇ ਪਿਤਾ ਸ:ਅਕਬਾਲ ਸਿੰਘ ਸੈਣੀ ਅਤੇ ਮਾਤਾ ਮਨਜੀਤ ਕੌਰ ਨਾਲ਼ 4 ਸਾਲ ਦੀ ਉਮਰ ਵਿੱਚ ਇਟਲੀ ਪਹੁੰਚਿਆ ਸੀ। ਇਹ ਪਰਿਵਾਰ ਸੈਂਟਰਲ ਇਟਲੀ ਦੇ ਤੈਰਨੀ ਸ਼ਹਿਰ ਵਿਖੇ ਰਹਿ ਰਿਹਾ ਹੈ। ਸਰਤਾਜ ਸਿੰਘ ਦੀ ਪੜਾਈ ਪ੍ਰਤੀ ਲਗਨ ਨੂੰ ਦੇਖਦਿਆਂ ਉਸ ਦੇ ਮਾਤਾ ਪਿਤਾ ਨੇ ਦਿਨ ਰਾਤ ਇਕ ਕਰਕੇ ਆਪਣੇ ਹੋਣਹਾਰ ਸਪੁੱਤਰ ਨੂੰ ਪੜਾਉਣ ਵਿੱਚ ਕੋਈ ਕਸਰ ਨਹੀ ਛੱਡੀ। ਨਤੀਜੇ ਵਜੋਂ ਅੱਜ ਸਰਤਾਜ ਨੇ ਇਸ ਵੱਡੀ ਪ੍ਰਾਪਤੀ ਨੂੰ ਸੰਭਵ ਕਰ ਦਿਖਾਇਆਂ ਹੈ ਅਤੇ ਭਵਿੱਖ ਵਿੱਚ ਉਹ ਕਪਤਾਨ ਦੀ ਪਦਵੀ ਤੇ ਪਹੁੰਚਣ ਲਈ ਨਿਰੰਤਰ ਮਿਹਨਤ ਤੇ ਅਭਿਆਸ ਤੇ ਹੋਰ ਪੜਾਈ ਵੀ ਕਰ ਰਿਹਾ ਹੈ | ਵਿਦੇਸ਼ੀ ਧਰਤੀ ਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਵੱਲੋ ਕੀਤੀ ਜਾ ਰਹੀ ਮਿਹਨਤ ਰੰਗ ਲਿਆ ਰਹੀ ਹੈ ਇਟਲੀ ਵਰਗੇ ਦੇਸ਼ਾਂ ਵਿਚ ਕਾਮਯਾਬ ਹੋਣਾਂ ਅਤੇ ਸਥਾਨਿਕ ਵਿਦਿਆਰਥੀਆਂ ਨੂੰ ਪਹਿਛਾੜ ਕਿ ਉੱਚ ਅਹੁੱਦਿਆ ਤੇ ਬਿਰਾਜਮਾਨ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ

Spread the love