ਇਕ ਕੇਅਰ ਟੇਕਰ ਨੂੰ ਕੈਲੀਫੋਰਨੀਆ ਵਿਚ 17 ਲੜਕਿਆਂ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਕੇ 707 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਕੋਸਟਾ ਮੇਸਾ ਕੈਲੀਫੋਰਨੀਆ ਵਾਸੀ ਮੈਥੀਊ ਐਨਟੋਨੀਓ ਜ਼ਕਰਜ਼ੇਵਸਕੀ (34) ਜਿਸ ਨੇ ਦੱਖਣੀ ਕੈਲੀਫੋਰਨੀਆ ਵਿਚ ਕਈ ਪਰਿਵਾਰਾਂ ਵਾਸਤੇ ਕੇਅਰ ਟੇਕਰ ਦਾ ਕੰਮ ਕੀਤਾ ਹੈ, ਨੇ 2 ਤੋਂ 12 ਸਾਲ ਦੇ ਮੁੰਡਿਆਂ ਨਾਲ ਬਦਫੈਲੀ ਦੀ ਕੋਸ਼ਿਸ਼ ਦੀਆਂ ਕਈ ਵੀਡੀਓਜ਼ ਵੀ ਬਣਾਈਆਂ । ਡਿਸਟਿ੍ਕਟ ਅਟਾਰਨੀ ਵਲੋਂ ਜਾਰੀ ਬਿਆਨ ਅਨੁਸਾਰ ਇਹ ਅਪਰਾਧ ਜਨਵਰੀ 2014 ਤੋਂ 17 ਮਈ, 2019 ਦਰਮਿਆਨ ਕੀਤੇ ਗਏ । ਜ਼ਕਰਜ਼ੇਵਸਕੀ ਨੂੰ 2019 ਵਿਚ 3 ਦੋਸ਼ਾਂ ਤਹਿਤ ਗਿ੍ਫਤਾਰ ਕੀਤਾ ਗਿਆ ਸੀ ਪਰੰਤੂ ਬਾਅਦ ਵਿਚ ਉਸ ਵਿਰੁੱਧ 34 ਦੋਸ਼ ਆਇਦ ਕੀਤੇ ਗਏ ਸਨ । ਇਕ ਜਿਊਰੀ ਵਲੋਂ ਉਸ ਨੂੰ ਸਾਰੇ 34 ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ ।
