ਨਿਊਯਾਰਕ, 5 ਜਨਵਰੀ (ਰਾਜ ਗੋਗਨਾ)- ਬੀਤੇਂ ਦਿਨ ਇੱਕ ਭਾਰਤੀ-ਅਮਰੀਕੀ ਪਰਿਵਾਰ, ਜਿੰਨਾਂ ਦਾ ਅੱਜ ਤੋ ਤਿੰਨ ਸਾਲ ਪਹਿਲਾਂ ਉਹਨਾਂ ਦੇ ਗੈਸ ਸਟੇਸ਼ਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਸੀ, ਪਰਮਾਤਮਾ ਨੇ 2024 ਦੇ ਅੰਤ ਵਿੱਚ ਹੀ ਉਹਨਾਂ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਕਸਬੇ ਕਾਟਨਵੁੱਡ ਵਿੱਚ ਸਨਸ਼ਾਈਨ ਫੂਡ ਐਂਡ ਗੈਸ ਨਾਂ ਦਾ ਸਟੋਰ ਹੈ। ਉਸ ਦੇ ਮਾਲਕ ਭਾਰਤੀ ਸਿੱਖ ਜਸਪਾਲ ਸਿੰਘ ਅਤੇ ਉਸ ਦੇ ਪੁੱਤਰ ਈਸ਼ਰ ਗਿੱਲ ਨੇ ਲੰਘੀ 27 ਦਸੰਬਰ ਨੂੰ 1.22 ਬਿਲੀਅਨ ਡਾਲਰ ਦੀ ਮੈਗਾ ਮਿਲੀਅਨ ਜੈਕਪਾਟ ਸਟੋਰ ਤੋ ਟਿਕਟ ਵੇਚੀ।ਅਤੇ ਇਹ ਖੇਡ ਦੇ ਇਤਿਹਾਸ ਵਿੱਚ ਪੰਜਵੀਂ-ਸਭ ਤੋਂ ਵੱਡੀ ਜਿੱਤ ਹੈ, ਜਿਸ ਨੇ ਕੈਲੀਫੋਰਨੀਆ ਵਿੱਚ ਆਪਣੇ ਛੋਟੇ ਜਿਹੇ ਕਸਬੇ ਦੇ ਸਟੋਰ ਵੱਲ ਰਾਸ਼ਟਰੀ ਪੱਧਰ ਤੇ ਧਿਆਨ ਖਿੱਚਿਆ।ਹਾਲਾਂਕਿ ਟਿਕਟ ਖਰੀਦਦਾਰ ਦੀ ਪਛਾਣ ਅਣਜਾਣ ਹੈ, ਇਸ ਸਟੋਰ ਤੋ ਵੇਚੀ ਗਈ ਮੈਗਾ ਮਿਲੀਅਨਜ਼ ਲਾਟਰੀ ਦੀ ਵੇਚੀ ਗਈ ਟਿਕਟ ਵੇਚਣ ਦੇ ਬਦਲੇ ਚ’ ਇਕ ਮਿਲੀਅਨ ਡਾਲਰ ਮਿਲੇਗਾ।ਇਸ ਜੈਕਪਾਟ ਦੀ ਖਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ।ਭਾਰਤੀ ਪਰਿਵਾਰ ਦਾ ਇਹ ਕੋਈ ਪਹਿਲਾ ਕਾਰੋਬਾਰੀ ਉੱਦਮ ਨਹੀਂ ਸੀ ਕਿਉਂਕਿ ਉਹਨਾਂ ਦੇ ਕੋਲ ਇੱਕ ਗੈਸ ਸਟੇਸ਼ਨ ਸੀ ਜਿਸ ਨੂੰ ਪਹਿਲਾਂ ਅਗਸਤ 2021 ਵਿੱਚ ਅੱਗ ਲੱਗ ਗਈ ਸੀ। ਪਰ ਪਰਿਵਾਰ ਨੇ ਉਮੀਦ ਨਹੀਂ ਛੱਡੀ ਅਤੇ ਮਾਰਚ 2023 ਦੇ ਵਿੱਚ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕੀਤਾ।ਇੰਨਾਂ ਵੱਡੀ ਇਨਾਮੀ ਰਕਮ ਦੇ ਬਾਵਜੂਦ, ਸਿੱਖ ਪਰਿਵਾਰ ਨੇ ਇਸ ਨੂੰ ਆਪਣੇ ਸਿਰ ਨਹੀਂ ਚੜ੍ਹਨ ਦਿੱਤਾ।