ਊਠਣੀ ਦੇ ਦੁੱਧ ਦੇ ਅਨੇਕਾਂ ਫ਼ਾਇਦੇ ਹਨ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ , ਊਠਣੀ ਦਾ ਦੁੱਧ ਘੱਟ ਮਾਨਸਿਕ ਵਿਕਾਸ ਵਾਲੇ ਬੱਚਿਆਂ ਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਮੰਨਿਆ ਜਾ ਰਿਹਾ ਹੈ।ਕਈ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ ਊਠਣੀ ਦਾ ਦੁੱਧ (ਕੈਮਲ ਮਿਲਕ) ਬੇਹੱਦ ਲਾਹੇਵੰਦ ਦੱਸਿਆ ਜਾ ਰਿਹਾ ਹੈ । ਸਵਿਟਜ਼ਰਲੈਂਡ, ਇਜ਼ਰਾਈਲ, ਰਸ਼ੀਆ ਦੇ ਸਿਹਤ ਵਿਗਿਆਨੀਆਂ ਨੇ ਖੋਜ ਰਾਹੀਂ ਸਿੱਟਾਂ ਕਢਿਆ ਸੀ ਕਿ ਊਠਣੀ ਦੇ ਦੁੱਧ ਨਾਲ ਮਾਨਸਕ ਅਪਾਹਜਤਾ ਸਮੇਤ ਅਨੇਕਾਂ ਬਿਮਾਰੀਆਂ ਦੇ ਠੀਕ ਹੋਣ ‘ਚ ਸੰਭਾਵਨਾ ਵਧ ਜਾਂਦੀ ਹੈ । ਊਠਣੀ ਦੇ ਦੁੱਧ ਵਿਚ ਵਿਟਾਮਿਨ-ਬੀ, ਸੀ, ਕੈਲਸ਼ੀਅਮ ਅਤੇ ਲੋਹਾ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਮਾਹਰਾਂ ਅਨੁਸਾਰ ਪਾਣੀ ਤੋਂ ਵਾਝਿਆਂ ਰੱਖਣ ਉਪ੍ਰੰਤ ਵੀ ਊਠਣੀ ਦਾ ਪ੍ਰਤੀਕਰਮ ਬੜਾ ਅਜੀਬ ਹੁੰਦਾ ਹੈ। ਦੁੱਧ ਵਿਚ ਪਾਣੀ ਦੀ ਮਾਤਰਾ 84 ਫ਼ੀ ਸਦੀ ਤੋਂ ਵੱਧ ਕੇ 91 ਫ਼ੀ ਸਦੀ ਹੋ ਜਾਂਦੀ ਹੈ ਤੇ ਚਰਬੀ 4 ਫ਼ੀ ਸਦੀ ਤੋਂ ਘਟ ਕੇ 1 ਫ਼ੀ ਸਦੀ ਰਹਿ ਜਾਂਦੀ ਹੈ। ਕੁਦਰਤ ਇਸ ਤਰ੍ਹਾਂ ਦੇ ਪ੍ਰਬੰਧ ਰਾਹੀਂ ਊਠਣੀ ਅਤੇ ਉਸ ਦੇ ਚੁੰਘ ਰਹੇ ਬੱਚੇ ਨੂੰ ਕੁੱਝ ਹੋਰ ਸਮੇਂ ਲਈ ਸੰਕਟ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਖ਼ਸ਼ਦੀ ਹੈ।
