ਨਵੰਬਰ ਤੋਂ ਦਸੰਬਰ ਵਿਚਕਾਰ ਹੋ ਸਕਦੀਆਂ ਨੇ SGPC ਚੋਣਾਂ?

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਲਗਭਗ 3 ਸਾਲ ਪਹਿਲਾਂ 1 ਜੁਲਾਈ 2021 ਨੂੰ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦੇ ਅਹੁਦੇ ਦਾ ਚਾਰਜ ਸੰਭਾਲਣ ਉਪਰੰਤ ਸੇਵਾ ਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਨੇ ਪਿਛਲੇ ਸਾਲ 21 ਅਕਤੂਬਰ ਤੋਂ ਪੰਜਾਬ ਦੇ ਲੱਖਾਂ ਸਿੱਖ ਮਰਦ ਤੇ ਸਿੱਖ ਬੀਬੀਆਂ ਦੀਆਂ ਵੋਟਾਂ ਬਣਾਉਣ ਦਾ ਵੱਡਾ ਕੰਮ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸ਼ੁਰੂ ਕੀਤਾ ਸੀ। ਹੁਣ ਤਕ ਕੇਵਲ 27,50,000 ਤੋਂ ਵੱਧ ਵੋਟਰ ਫ਼ਾਰਮ ਭਰੇ ਗਏ ਹਨ।ਅਗਸਤ ਤੇ ਸਤੰਬਰ ਵਿਚ ਵੋਟਰ ਲਿਸਟਾਂ ਤਿਆਰ ਕਰ ਕੇ ਜ਼ਿਲ੍ਹਾ ਤਹਿਸੀਲ ਬਲਾਕ ਅਤੇ ਹੋਰ ਮਹੱਤਵਪੂਰਨ ਥਾਵਾਂ ’ਤੇ ਲਗਾ ਦਿਤੀਆਂ ਜਾਣਗੀਆਂ ਤਾਕਿ ਕਿਸੇ ਵੀ ਤਰ੍ਹਾਂ ਦੇ ਇਤਰਾਜ਼, ਸ਼ਿਕਾਇਤਾਂ ਤੇ ਹੋਰ ਵੇਰਵੇ ਪ੍ਰਾਪਤ ਕਰ ਕੇ ਲਿਸਟਾਂ ਵਿਚ ਸੋਧ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਚੋਣਾਂ ਨਵੰਬਰ ਦਸੰਬਰ ਵਿਚ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਇਹ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ।

Spread the love