ਕੈਨੇਡਾ: 2 ਹੋਰ ਮੰਤਰੀਆਂ ਵੱਲੋਂ ਸੰਸਦੀ ਚੋਣ ਲੜਨ ਤੋਂ ਨਾਂਹ

ਕੈਨੇਡਾ ਦੇ ਕਾਨੂੰਨ ਮੰਤਰੀ ਤੇ ਅਟਾਰਨੀ ਜਨਰਲ ਆਰਿਫ਼ ਵਿਰਾਨੀ ਅਤੇ ਬਰਾਮਦ ਵਾਧੇ ਸਣੇ ਕੌਮਾਂਤਰੀ ਵਪਾਰ ਤੇ ਆਰਥਿਕਤਾ ਵਿਕਾਸ ਮੰਤਰੀ ਮੈਰੀ ਐਨਜੀ ਵੱਲੋਂ ਆਪਣੇ ‘ਐਕਸ’ ਖਾਤਿਆਂ ’ਤੇ ਐਲਾਨ ਕੀਤਾ ਗਿਆ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣਨਗੇ। ਆਰਿਫ਼ ਵਿਰਾਨੀ ਨੇ ਆਪਣੇ ਐਕਸ ਖਾਤੇ ’ਤੇ ਪੋਸਟ ਵਿੱਚ ਲਿਖਿਆ ਕਿ ਕਈ ਹਫ਼ਤੇ ਆਪਣੀ ਜ਼ਮੀਰ ਨਾਲ ਸੋਚ ਵਿਚਾਰ ਕਰਨ ਮਗਰੋਂ ਉਸ ਨੂੰ ਭਰੇ ਮਨ ਨਾਲ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ ਕਿ ਅਗਲੀਆਂ ਚੋਣਾਂ ਤੋਂ ਬਾਅਦ ਉਹ ਸੰਸਦ ਦੇ ਅੰਦਰੋਂ ਕੈਨੇਡਾ ਲਈ ਕੁਝ ਕਰ ਸਕਣ ਤੋਂ ਅਸਮਰਥ ਹੋਏਗਾ।

Spread the love