ਕਿਊਬਿਕ ਸੂਬੇ ਦੇ ਸ਼ਹਿਰ ਸੋਰਲ ਟਰੇਸੀ ਨਿਵਾਸੀ ਜੀਨ ਫਰਾਂਕਸ ਨੂੰ ਨਕਲੀ ਕਰੰਸੀ ਦੀ ਤਸਕਰੀ ਕਰਨ ਦੇ ਦੋਸ਼ ਤਹਿਤ ਬਾਰਡਰ ਸਰਵਿਸਿਜ਼ ਏਜੰਸੀ ਨੇ ਚਾਰਜਸ਼ੀਟ ਕੀਤਾ ਹੈ, ਜਿਸ ਤੋਂ 2 ਡਾਲਰ ਦੇ 26 ਹਜ਼ਾਰ 630 ਸਿੱਕੇ ਬਰਾਮਦ ਕੀਤੇ ਗਏ ਹਨ । ਏਜੰਸੀ ਵਲੋਂ ਦੱਸਿਆ ਗਿਆ ਹੈ ਕਿ ਜੀਨ ਫਰਾਂਕਸ ਨੇ ਇਹ ਨਕਲੀ ਸਿੱਕੇ ਚੀਨ ਤੋਂ ਮੰਗਵਾਏ ਸਨ ਅਤੇ ਮਾਂਟਰੀਅਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਲਾਸ਼ੀ ਦੌਰਾਨ ਚੀਨ ਤੋਂ ਕੋਰੀਅਰ ਕੀਤੇ ਇਕ ਡੱਬੇ ‘ਚੋਂ 12,049 ਨਕਲੀ ਸਿੱਕੇ ਮਿਲੇ। ਇਹ ਕੋਰੀਅਰ ਜੀਨ ਫਰਾਂਕਿਸ ਦੇ ਨਾਂਅ ‘ਤੇ ਆਇਆ ਸੀ , ਜਾਂਚ ਦੌਰਾਨ ਏਜੰਸੀ ਵਲੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਘਰ ‘ਚੋਂ 2 ਕੈਨੇਡੀਅਨ ਡਾਲਰ ਦੇ 14,581 ਨਕਲੀ ਸਿੱਕੇ ਅਤੇ 91 ਅਮਰੀਕਨ 50 ਡਾਲਰ ਦੇ ਨਕਲੀ ਨੋਟ ਬਰਾਮਦ ਕੀਤੇ ਗਏ ।
