ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਲਗਾਉਣ ਦੇ ਐਲਾਨ ‘ਤੇ ਕਿਹਾ, .ਮੈਂ ਐਲਾਨ ਕਰ ਰਿਹਾ ਹਾਂ ਕਿ ਕੈਨੇਡਾ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ‘ਤੇ 25% ਟੈਰਿਫ ਲਗਾ ਕੇ ਅਮਰੀਕੀ ਵਪਾਰਕ ਕਾਰਵਾਈ ਦਾ ਜਵਾਬ ਦੇਵੇਗਾ, ਇਸ ਵਿਚ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ‘ਤੇ ਤੁਰੰਤ ਟੈਰਿਫ ਸ਼ਾਮਿਲ ਹੋਣਗੇ ਅਤੇ ਇਸ ਤੋਂ ਬਾਅਦ 125 ਬਿਲੀਅਨ ਡਾਲਰ ਦੇ ਸਮਾਨ ‘ਤੇ ਹੋਰ ਟੈਰਿਫ ਲਗਾਏ ਜਾਣਗੇ। ਕੈਨੇਡੀਅਨ ਕੰਪਨੀਆਂ ਨੂੰ ਵਿਕਲਪ ਲੱਭਣ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਹੈ।”,
