ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੱਲੋਂ ਇਜ਼ਰਾਈਲ-ਹਮਾਸ ਜੰਗ ਵਿਚ ‘ਟਿਕਾਊ ਜੰਗਬੰਦੀ” ਦੀ ਮੰਗ

ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੱਲੋਂ ਇਜ਼ਰਾਈਲ-ਹਮਾਸ ਜੰਗ ਵਿਚ ‘ਟਿਕਾਊ ਜੰਗਬੰਦੀ” ਦੀ ਮੰਗ

ਸਾਂਝੇ ਬਿਆਨ ਵਿਚ ਕੈਨੇਡਾ ਨੇ ਪਹਿਲੀ ਵਾਰੀ ਅਧਿਕਾਰਤ ਤੌਰ ‘ਤੇ ‘ਜੰਗਬੰਦੀ’ ਦਾ ਜ਼ਿਕਰ ਕੀਤਾਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਹਮਾਸ ਨੂੰ ਦੁਸ਼ਮਣੀ ਵਿੱਚ ਇੱਕ ਹੋਰ ਵਿਰਾਮ ਲਾਉਂਦੇ ਹੋਏ ਇੱਕ “ਟਿਕਾਊ ਜੰਗਬੰਦੀ” ਵੱਲ ਕੰਮ ਕਰਨਾ ਚਾਹੀਦਾ ਹੈ।

ਸੰਯੁਕਤ ਰਾਸ਼ਟਰ ਵੱਲੋਂ ਮੱਧ ਪੂਰਬ ਵਿੱਚ ਜੰਗਬੰਦੀ ਦੀ ਮੰਗ ਕਰਨ ਬਾਰੇ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਇਹ ਟਿੱਪਣੀ ਟ੍ਰੂਡੋ ਦੇ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਇੱਕ ਸਾਂਝੇ ਬਿਆਨ ਵਿੱਚ ਆਈ ਹੈ।

ਸਾਂਝੇ ਬਿਆਨ (ਨਵੀਂ ਵਿੰਡੋ) ਵਿਚ ਕੈਨੇਡਾ ਨੇ ਪਹਿਲੀ ਵਾਰੀ ਅਧਿਕਾਰਤ ਤੌਰ ‘ਤੇ ‘ਜੰਗਬੰਦੀ’ ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਮਨੁੱਖਤਾਵਾਦੀ ਵਿਰਾਮ ਬਵਰਗੇ ਸ਼ਬਦਾਂ ਦੀ ਵਰਤੋਂ ਹੁੰਦੀ ਰਹੀ ਹੈ।

ਬਿਆਨ ਵਿੱਚ ਹਮਾਸ ਨੂੰ ਇਜ਼ਰਾਈਲ ਉੱਤੇ ਕੀਤੇ 7 ਅਕਤੂਬਰ ਦੇ ਘਿਨਾਉਣੇ ਹਮਲੇ ਦੇ ਬੰਧਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ, ਅਤੇ ਹਮਾਸ ਦੇ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਹੋਣ ਅਤੇ ਫ਼ਲਸਤੀਨੀ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਜ਼ਿਕਰ ਕੀਤਾ ਗਿਆ ਹੈ।

ਇਹਨਾਂ ਲੀਡਰਾਂ ਨੇ ਗਾਜ਼ਾ ਪੱਟੀ ਤੱਕ ਸੁਰੱਖਿਅਤ ਅਤੇ ਨਿਰਵਿਘਨ ਮਾਨਵਤਾਵਾਦੀ ਪਹੁੰਚ ਅਤੇ ਇਜ਼ਰਾਈਲ ਨੂੰ ਇਸ ਖੇਤਰ ਦੀ ਘੇਰਾਬੰਦੀ ਖ਼ਤਮ ਕਰਨ ਦੀ ਵੀ ਮੰਗ ਕੀਤੀ ਹੈ।ਬਿਆਨ ‘ਚ ਕਿਹਾ ਗਿਆ ਹੈ ਕਿ ਹਮਾਸ ਨੂੰ ਗਾਜ਼ਾ ‘ਤੇ ਸ਼ਾਸਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਅਤੇ ਇਜ਼ਰਾਈਲ ਖੇਤਰ ‘ਤੇ ਮੁੜ ਕਬਜ਼ਾ ਨਹੀਂ ਕਰ ਸਕਦਾ ਅਤੇ ਨਾ ਹੀ ਫਲਸਤੀਨੀਆਂ ਨੂੰ ਉਜਾੜ ਸਕਦਾ ਹੈ।

ਲੀਡਰਜ਼ ਪਿਛਲੇ ਮਹੀਨੇ ਵਾਂਗ ਇਕ ਹੋਰ ਬਹੁ-ਰੋਜ਼ਾ ਯੁੱਧ ਵਿਰਾਮ ਵੀ ਚਾਹੁੰਦੇ ਹਨ ਜਿਸ ਨੇ ਮਾਨਵਤਾਵਾਦੀ ਸਹਾਇਤਾ ਦੇ ਪ੍ਰਵਾਹ ਅਤੇ ਇਜ਼ਰਾਈਲੀ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੀ ਆਗਿਆ ਦਿੱਤੀ ਸੀ।

ਟ੍ਰੂਡੋ ਨੇ ਮੰਗਲਵਾਰ ਦੁਪਹਿਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਲੰਬੀ ਅਤੇ ਵਿਸਤ੍ਰਿਤ ਫੋਨ ਗੱਲਬਾਤ ਵਿੱਚ ਇਸ ਮੁੱਦੇ ‘ਤੇ ਕੈਨੇਡਾ ਦੇ ਪੱਖ ਬਾਰੇ ਦੱਸਿਆ ਹੈ।

Spread the love