ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਦੇਸ਼ ਵਿੱਚ ਟੈਮਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਹੋਰ ਕਟੌਤੀ ਕਰਨ ਦੇ ਇਰਾਦੇ ਨਾਲ 2025 ਦੌਰਾਨ ਸਟੱਡੀ ਵੀਜ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਔਟਵਾ ‘ਚ ਪ੍ਰੈਸ ਵਾਰਤਾ ਦੌਰਾਨ ਬੋਲਦਿਆਂ ਮਨਿਸਟਰ ਮਿੱਲਰ ਨੇ ਦੱਸਿਆ ਕਿ 2025 ਦੌਰਾਨ 437,000 ਸਟੱਡੀ ਵੀਜ਼ੇ ਕੀਤੇ ਜਾਣਗੇ । ਫੈਡਰਲ ਸਰਕਾਰ ਨੇ ਪਹਿਲਾਂ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35 ਪ੍ਰਤੀਸ਼ਤ ਤੱਕ ਘੱਟ ਕਰਨ ਦਾ ਐਲਾਨ ਕੀਤਾ ਸੀ।ਕੈਨੇਡਾ ਦੀ ਸਟੱਡੀ ਵੀਜ਼ੇ ਦੀ ਅਰਜ਼ੀ ਨੂੰ ਪ੍ਰਮੁੱਖ ਤੌਰ ‘ਤੇ ਦੋ ਸ਼੍ਰੇਣੀਆਂ : ਸਟੂਡੈਂਟ ਡਾਇਰੈਕਟ ਸਟ੍ਰੀਮ ਅਤੇ ਨਾਨ ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਵੰਡਿਆ ਗਿਆ ਹੈ । ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਬਿਨੈਕਾਰ ਨੂੰ ਇਕ ਸਾਲ ਦੀ ਫ਼ੀਸ ਅਤੇ 20 ਹਜ਼ਾਰ ਡਾਲਰ ਜੀ ਆਈ ਸੀ ਭਰਨੇ ਪੈਂਦੇ ਹਨ। ਇਸ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮਾਡਿਊਲ ‘ਚੋਂ 6 ਬੈਂਡ ਲੈਣੇ ਪੈਂਦੇ ਹਨ । ਇਸ ਮੌਕੇ ਮਨਿਸਟਰ ਮਿੱਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਤੀ-ਪਤਨੀਆਂ ਨੂੰ ਹੀ ਓਪਨ ਵਰਕ ਪਰਮਿਟ ਦੇ ਦੀ ਪਾਲਿਸੀ ਦਾ ਵੀ ਜ਼ਿਕਰ ਕੀਤਾ। ਮਨਿਸਟਰ ਨੇ ਐਲਾਨ ਕੀਤਾ ਕਿ ਜਿਹੜੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਮਾਸਟਰ ਡਿਗਰੀ ਪ੍ਰੋਗਰਾਮ ਤੋਂ ਲੰਬਾਈ 16 ਮਹੀਨੇ ਤੋਂ ਵੱਧ ਹੋਵੇਗੀ ਉਹਨਾਂ ਦੇ ਸਪਾਊਜ਼ ਹੀ ਓਪਨ ਵਰਕ ਪਰਮਿਟ ਲਈ ਯੋਗ ਹੋਣਗੇ ।