ਬਦਾਮ, ਕਾਜੂ ਅਤੇ ਨਾਰੀਅਲ ਦੇ ਦੁੱਧ ਉਤਪਾਦਾਂ ਦੀ ਵਿਕਰੀ ‘ਤੇ ਕੈਨੇਡਾ ‘ਚ ਲਗਾਈ ਗਈ ਰੋਕ

ਲਿਸਟੀਰੀਆ ਦੇ ਇਨਫੈਕਸ਼ਨ ਵਾਲਾ ਦੁੱਧ ਪੀਣ ਕਾਰਨ ਪੰਜ ਜਣਿਆਂ ਦੇ ਬਿਮਾਰ ਹੋਣ ਦੀ ਰਿਪੋਰਟ ਮਗਰੋਂ ਬਦਾਮ, ਕਾਜੂ ਅਤੇ ਨਾਰੀਅਲ ਤੋਂ ਬਣੇ ਦੁੱਧ ਉਤਪਾਦਾਂ ਵਿਚ ਖਤਰਨਾਕ ਬੈਕਟੀਰੀਆ ਹੋਣ ਦੇ ਖਦਸ਼ੇ ਕਾਰਨ ਇਨ੍ਹਾਂ ਦੀ ਵਿਕਰੀ ‘ਤੇ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਵੱਲੋਂ ਰੋਕ ਲਾ ਦਿਤੀ ਗਈ ਹੈ। । ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਵੱਲੋਂ ਸਿਲਕ ਅਤੇ ਗਰੇਟ ਵੈਲਿਊ ਬਰੈਂਡ ਅਧੀਨ ਵੇਚੇ ਜਾ ਰਹੇ 18 ਦੁੱਧ ਉਪਤਪਾਦਾਂ ਬਾਜ਼ਾਰ ਵਿਚੋਂ ਹਟਾ ਦਿਤਾ ਗਿਆ ਹੈ। ਫੂਡ ਏਜੰਸੀ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵਿਸਤਾਰਤ ਰਿਪੋਰਟ ਸਾਹਮਣੇ ਆ ਸਕਦੀ ਹੈ। ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਜੇ ਉਨ੍ਹਾਂ ਕੋਲ ਘਰ ਵਿਚ ਅਜਿਹਾ ਕੋਈ ਦੁੱਧ ਉਤਪਾਦ ਹੋਵੇ ਤਾਂ ਉਸ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਇਥੋਂ ਤੱਕ ਕਿ 4 ਅਕਤੂਬਰ ਤੱਕ ਦੀ ਐਕਸਪਾਇਰੀ ਡੇਟ ਵਾਲੇ ਉਤਪਾਦ ਵੀ ਬਿਲਕੁਲ ਨਾ ਵਰਤਣ ਦੀ ਚਿਤਾਵਨੀ ਦਿਤੀ ਗਈ ਹੈ। ਉਨਟਾਰੀਓ ਵਿਚ ਲਿਸਟੀਰੀਆ ਦੇ ਇਨਫੈਕਸ਼ਨ ਕਾਰਨ ਪੰਜ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

Spread the love