Canada ਨੇ ਅਮਰੀਕਾ ‘ਤੇ 25% ਟੈਰਿਫ ਲਗਾਏ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵੱਲੋਂ ਕੈਨੇਡੀਅਨ ਦਰਾਮਦਾਂ ‘ਤੇ ਭਾਰੀ ਟੈਰਿਫ ਲਗਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇਸਨੂੰ “ਵਪਾਰ ਯੁੱਧ” ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਤੋਂ ਵੱਧ ਨੁਕਸਾਨ ਅਮਰੀਕੀ ਪਰਿਵਾਰਾਂ ਨੂੰ ਪਹੁੰਚਾਵੇਗਾ। ਕੈਨੇਡਾ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ‘ਤੇ 25% ਟੈਰਿਫ ਲਗਾਏਗਾ। ਤੁਰੰਤ 30 ਬਿਲੀਅਨ ਡਾਲਰ ਦੇ ਸਮਾਨ ‘ਤੇ ਟੈਰਿਫ ਲਾਗੂ ਹੋਣਗੇ, ਜਦਕਿ ਬਾਕੀ 125 ਬਿਲੀਅਨ ਡਾਲਰ ਦੇ ਸਮਾਨ ‘ਤੇ ਅਗਲੇ 21 ਦਿਨਾਂ ਵਿੱਚ ਲਾਗੂ ਕੀਤਾ ਜਾਵੇਗਾ।

Spread the love