ਕੈਨੇਡਾ ਵਿਚ ਮੁਫਤਖੋਰੀ ਦੀ ਸਿੱਖਿਆ ਦੇਣ ਵਾਲੇ ਟੀ.ਡੀ. ਬੈਂਕ ਵਿਚ ਕੰਮ ਕਰਦੇ ਭਾਰਤੀ ਡਾਟਾ ਸਾਇੰਟਿਸਟ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਰਤੀ ਮੂਲ ਦੇ ਮੁਲਾਜ਼ਮ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ ‘ਤੇ ਇਕ ਵੀਡੀਓ ਅਪਲੋਡ ਕਰਦਿਆਂ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਨੇਹਾ ਦਿਤਾ ਕਿ ਉਹ ਖਾਣ-ਪੀਣ ਦੀ ਪਰਵਾਹ ਬਿਲਕੁਲ ਨਾ ਕਰਨ। ਫੂਡ ਬੈਂਕਸ ਵਿਚ ਹਰ ਕਿਸਮ ਦਾ ਸਮਾਨ ਮਿਲ ਜਾਂਦਾ ਹੈ ਅਤੇ ਉਥੋਂ ਇਹ ਬਿਲਕੁਲ ਮੁਫਤ ਹਾਸਲ ਕੀਤਾ ਜਾ ਸਕਦਾ ਹੈ। ਉਹ ਖੁਦ ਵੀ ਫੂਡ ਬੈਂਕ ਤੋਂ ਸਮਾਨ ਲੈ ਕੇ ਹਜ਼ਾਰਾਂ ਡਾਲਰ ਬਚਾ ਚੁੱਕਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਬੇਹੱਦ ਵਾਇਰਲ ਹੋਈ ਅਤੇ ਹੁਣ ਤੱਕ 4.5 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਵੇਖ ਚੁੱਕੇ ਹਨ। ਵੱਡੀ ਗਿਣਤੀ ਵਿਚ ਪੋਸਟ ਦੇਖਣ ਵਾਲਿਆਂ ਨੇ ਇਸ ਦੀ ਨਿਖੇਧੀ ਕੀਤੀ । ਐਕਸ ਦੇ ਇਕ ਵਰਤੋਂਕਾਰ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਮੁਫ਼ਤਖੋਰੀ ਦੀ ਸਲਾਹ ਦੇਣ ਵਾਲਾ 98 ਹਜ਼ਾਰ ਡਾਲਰ ਸਾਲਾਨਾ ਤਨਖਾਹ ਲੈਂਦਾ ਹੈ ਅਤੇ ਲੋਕਾਂ ਦੇ ਦਾਨ ਨਾਲ ਚਲਦੇ ਫੂਡ ਬੈਂਕਸ ਤੋਂ ਆਪਣਾ ਗੁਜ਼ਾਰਾ ਚਲਾਉਂਦਾ ਹੈ। ਹੁਣ ਫੂਡ ਬੈਂਕ ਦੇ ਇਸ ਲੁਟੇਰੇ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਹੈ। ਹੁਣ ਉਹ ਪੱਕੇ ਤੌਰ ‘ਤੇ ਫੂਡ ਬੈਂਕ ਵਾਲੀ ਜ਼ਿੰਦਗੀ ਬਤੀਤ ਕਰ ਸਕਦਾ ਹੈ।