ਟੋਰਾਂਟੋ, 17 ਸਤੰਬਰ (ਰਾਜ ਗੋਗਨਾ)- ਬੀਤੇਂ ਦਿਨ ਕੈਨੇਡਾ ਵਿੱਚ ਭਾਰਤ ਦੇ ਸ਼ਹਿਰ ਹੈਦਰਾਬਾਦ ਦੇ ਇੱਕ ਨੋਜਵਾਨ ਵਿਦਿਆਰਥੀ ਦੀ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ ਹੈ। ਪਿਛਲੇ ਸਮੇਂ ਤੋਂ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਬਾਰੇ ਕਈ ਤਰ੍ਹਾਂ ਦੀਆਂ ਦੁਖਦਾਈ ਖ਼ਬਰਾਂ ਸੁਣਦੇ ਆ ਰਹੇ ਹਾਂ।ਅਤੇ ਇਹ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਹੈਦਰਾਬਾਦ ਦੇ ਨਾਲ ਪਿਛੋਕੜ ਰੱਖਣ ਵਾਲਾ ਇੱਕ ਵਿਦਿਆਰਥੀ ਦੀ ਕੈਨੇਡਾ ਵਿੱਚ ਇੱਕ ਝੀਲ ਵਿੱਚ ਡੁੱਬਣ ਨਾਲ ਮੌਤ ਹੋ ਗਈ। ਵੇਰਵਿਆਂ ਦੇ ਅਨੁਸਾਰ, ਪੀੜਤ ਪ੍ਰਣੀਤ, ਹੈਦਰਾਬਾਦ ਦੇ ਮੀਰਪੇਟ ਖੇਤਰ ਦਾ ਰਹਿਣ ਵਾਲਾ ਸੀ ਅਤੇ ਕੈਨੇਡਾ ਵਿੱਚ ਆਪਣੀ ਮਾਸਟਰ ਡਿਗਰੀ ਕਰ ਰਿਹਾ ਸੀ। ਉਹ ਬੀਤੇਂ ਦਿਨ ਆਪਣੇ ਵੱਡੇ ਭਰਾ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਿਆ ਸੀ।ਅਤੇ ਜਸ਼ਨ ਦੇ ਹਿੱਸੇ ਵਜੋਂ, ਦੋਸਤਾਂ ਦੇ ਇੱਕ ਸਮੂਹ ਨੇ ਟੋਰਾਂਟੋ ਵਿੱਚ ਇੱਕ ਨੇੜਲੀ ਝੀਲ ਤੇ ਗਏ। ਝੀਲ ‘ਚ ਤੈਰਾਕੀ ਕਰਨ ਗਿਆ ਪ੍ਰਨੀਤ ਬਦਕਿਸਮਤੀ ਨਾਲ ਡੂੰਘੇ ਪਾਣੀ ਦੇ ਵਹਾਅ ਦੇ ਕਾਰਨ ਡੁੱਬ ਕੇ ਆਪਣੀ ਜਾਨ ਗੁਆ ਬੈਠਾ। ਉਸ ਦੇ ਨਾਲ ਮੌਜੂਦ ਦੋਸਤ ਇਸ ਦੁਖਦਾਈ ਘਟਨਾ ਤੋਂ ਸਦਮੇ ਵਿੱਚ ਹਨ।