ਗੰਭੀਰ ਆਰਥਿਕ ਮੰਦੀ ਵੱਲ ਵੱਧ ਰਿਹਾ ਹੈ ਕੈਨੇਡਾ

ਦੇਸ਼ ਦੇ ਵੱਡੇ ਸ਼ਹਿਰਾਂ ‘ਚ ਲਗਾਤਾਰ ਵੱਧ ਰਹੀ ਹੈ ਬੇਰੁਜ਼ਗਾਰੀ
ਕਾਰੋਬਾਰਾਂ ਦੀ ਬੈੰਕਰਪਸੀ ਅਤੇ ਲੇਬਰ “ਚ ਚਾਰ ਗੁਣਾ ਵਾਧਾ ਬਣਿਆ ਮੁੱਖ ਕਾਰਨ
ਸਟੈਟਿਕਸ ਕੈਨੇਡਾ ਦੇ ਬੇਰੁਜ਼ਗਾਰੀ ਸੰਬੰਧੀ ਨਵੇਂ ਅੰਕੜੇ

ਟੋਰਾਟੋ -(ਗੁਰਮੁੱਖ ਸਿੰਘ ਬਾਰੀਆ)
ਕੈਨੇਡਾ ਵਿੱਚ ਭਾਵੇਂ ਮਹਿੰਗਾਈ ਦਰ ਬੈਂਕ ਆਫ ਕੈਨੇਡਾ ਦੇ ਟੀਚੇ ਨੇ ਨੇੜੇ ਆ ਗਈ ਹੈ ਪਰ ਆਉਣ ਵਾਲਾ ਸਮਾਂ ਕੈਨੇਡਾ ਲਈ ਆਰਥਿਕ ਤੌਰ ਤੇ ਵਧੀਆ ਨਹੀਂ ਹੋਵੇਗਾ।
ਹਾਲ ‘ਚ ਹੀ ਕੈਨੇਡਾ ਦੇ ਬੇਰੁਜ਼ਗਾਰੀ ਸੰਬੰਧੀ ਆਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਡੂੰਘੀ ਅਆਰਥਿਕ ਮੰਦੀ ਦੇ ਦੌਰ ‘ਚ ਜਾ ਸਕਦਾ ਹੈ। ਦਰਅਸਲ ਅੱਜ ਕੈਨੇਡਾ ਅੰਕੜਾ ਵਿਭਾਗ ਦੇ ਆਏ ਨਵੇਂ ਬੇਰੁਜ਼ਗਾਰੀ ਸਬੰਧੀ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਦੇਸ਼ ਦੀ ਆਰਥਿਕਤਾ ਵਿੱਚ ਜਿੱਥੇ 44 ਹਜ਼ਾਰ ਪਾਰਟ ਟਾਈਮ ਰੁਜ਼ਗਾਰ ਪੈਦਾ ਹੋਏ ਹਨ ਉੱਥੇ 66 ਹਜ਼ਾਰ ਦੇ ਕਰੀਬ ਪੂਰਾ ਸਮਾਂ ਦੀਆਂ ਨੌਕਰੀਆਂ ਚਲੇ ਗਈਆਂ ਹਨ। ਇਸੇ ਤਰ੍ਹਾਂ ਹੀ ਪ੍ਰਾਪਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਵਿੱਚ ਅਗਸਤ ਮਹੀਨੇ ਵਿੱਚ ਨੌਕਰੀ ਮੰਗਣ ਵਾਲੇ ਲੋਕਾਂ ਵਿੱਚ ਹੁਣ ਪਿਛਲੇ ਸਾਲ ਦੇ ਮੁਕਾਬਲੇ ਚਾਰ ਗੁਣਾ ਵਾਧਾ ਹੋਇਆ ਹੈ ਬੇਰੁਜ਼ਗਾਰ ਲੋਕਾਂ ਵਿੱਚ ਹੋਇਆ ਇਹ ਵਾਧਾ 4.3 ਫੀਸਦੀ ਬਣਦਾ ਹੈ ।

ਕੈਨੇਡਾ ‘ਚ ਲੋਕਾਂ ਦੀ ਘੱਟ ਰਹੀ ਆਰਥਿਕ ਸਮਰੱਥਾ ਅਤੇ ਵੱਧ ਰਹੀ ਬੇਰੁਜ਼ਗਾਰੀ ਤੇ ਅੰਕੜੇ ਇਹ ਸੰਕੇਤ ਦਿੰਦੇ ਹਨ ਕਿ ਭਾਵੇਂ ਵਿਆਜ਼ ਥੱਲੇ ਆਉਣ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਲੋਕਾਂ ਕੋਲ ਆਪਣਾ ਜੀਵਨ ਨਰਬਾਹਾ ਕਰਨ ਦੇ ਲਈ ਰੁਜ਼ਗਾਰ ਲੱਭਣਾ ਇਸ ਵਕਤ ਗੰਭੀਰ ਮਸਲਾ ਬਣਿਆ ਹੋਇਆ ਹੈ
ਕੈਨੇਡਾ ਦੇ ਮੁੱਖ ਸ਼ਹਿਰਾਂ ਵੱਲ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਬੇਰਜਗਾਰੀ ਦੇ ਨਵੇਂ ਆਏ ਅੰਕੜਿਆਂ ‘ਚ ਟੋਰਾਂਟੋ ਵਿੱਚ ਬੇਰੁਜ਼ਗਾਰੀ 8.6 ਫੀਸਦੀ, ਐਡਮਿੰਟਨ ਚ 8.5, ਕੈਲਗਰੀ 7.6 ਮਿਲਟਨ 7.4 ਕਿਚਨਰ ਵਾਟਰਲੂ ਕੈਮਰੇਜ 75 ਲੰਡਨ 7.5 ਔਟਵਾ “ਚ 7.1 ਅਤੇ ਵੈਨਕੂਵਰ ‘ਚ 6.2 ਫੀਸਦੀ ‘ਤੇ ਬੇਰੁਜ਼ਗਾਰੀ ਤੇ ਅੰਕੜੇ ਦਰਜ ਕੀਤੇ ਗਏ ਹਨ।
ਜਿਸ ਤੋਂ ਪਤਾ ਚਲਦਾ ਹੈ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਲੋਕ ਰੁਜ਼ਗਾਰ ਲੱਭਣ ਲਈ ਭਾਰੀ ਗੱਦੋ ਜਹਿਦ ਕਰ ਰਹੇ ਹਨ। ਵੱਡੀ ਪੱਧਰ ਤੇ ਟਰੱਕ ਕੰਪਨੀਆਂ ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਦਾ ਬੈਂਕਰਪਸੀ ਵੱਲ ਵਧਣਾ ਜਾਰੀ ਹੈ ਜਿਸ ਕਾਰਨ ਕੈਨੇਡਾ ‘ਚ ਆਉਣ ਵਾਲੇ ਸਮੇਂ ਵਿੱਚ ਬੇਰੁਜ਼ਗਾਰੀ ਦਰ ਹੋਰ ਵੀ ਉੱਪਰ ਜਾਣ ਦੀ ਸੰਭਾਵਨਾ ਹੈ।
ਜੇਕਰ ਇਹ ਵਰਤਾਰਾ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਕੈਨੇਡਾ ਦੇ ਗੰਭੀਰ ਆਰਥਿਕ ਮੰਦੀ ਵਿੱਚ ਜਾਣ ਦੀ ਸੰਭਾਵਨਾ ਹੋਵੇਗੀ। ਅਜਿਹੀਆਂ ਹਾਲਤਾਂ ਵਿੱਚ ਆਮ ਬੰਦਿਆਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਲੇ ਲੋਕਾਂ ਕੋਲੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਜਿੰਨੀ ਕੁ ਬਚਤ ਬਣਦੀ ਹੈ, ਉਹ ਆਉਣ ਵਾਲੇ ਔਖੇ ਸਮੇਂ ਲਈ ਉਸ ਨੂੰ ਸੰਭਾਲ ਕੇ ਰੱਖਣਾ ਹੀ ਸਿਆਣਪ ਹੈ।

Spread the love