ਕੈਨੇਡਾ: ਗੈਰਾਜ ਵਿੱਚ ਚਲਦੀ ਗੱਡੀ ‘ਚ ਬੈਠੇ ਪੰਜਾਬੀ ਨੌਜਵਾਨ ਦੀ ਗੈਸ ਚੜਨ ਕਰਕੇ ਮੌਤ

ਬਰੈਂਪਟਨ ਦੇ ਇੱਕ ਬੰਦ ਗੈਰਾਜ ਵਿੱਚ ਗੱਡੀ ਸਟਾਰਟ ਕਰਕੇ ਵਿੱਚ ਬੈਠੇ ਰੂਪਕ ਸਿੰਘ ਦੀ ਕਾਰਬਨ ਮੋਨੋਆਕਸਾਈਡ ਗੈਸ ਕਰਕੇ ਹੋਈ ਮੌਤ ਨੌਜਵਾਨ ਸਿਰਸਾ ਹਰਿਆਣਾ ਤੋਂ ਕੈਨੇਡਾ ਪੜ੍ਹਾਈ ਲਈ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰੂਪਕ ਸਿੰਘ ਗੱਡੀ ਸਟਾਰਟ ਕਰਕੇ ਭਾਰਤ ਵਿਚ ਬੈਠੇ ਆਪਣੇ ਪਰਿਵਾਰ ਨਾਲ ਫੋਨ ਤੇ ਗੱਲ ਕਰ ਰਿਹਾ ਸੀ , ਗੱਡੀ ਸਟਾਰਟ ਹੋਣ ਕਰਕੇ ਕਾਰਬਨ ਮੋਨੋਆਕਸਾਈਡ ਗੈਸ ਬਣ ਗਈ ਜੋ ਜਾਨਲੇਵਾ ਸਾਬਤ ਹੋ ਗਈ। ਯਾਦ ਰਹੇ ਬੰਦ ਗੈਰਾਜ ਵਿੱਚ ਗੱਡੀ ਸਟਾਰਟ ਨਾ ਕੀਤੀ ਜਾਵੇ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ।

Spread the love