ਅਯੋਗ ਹੋਣ ਦੇ ਬਾਵਜੂਦ ਮਹਾਂਮਾਰੀ ਬੈਨਿਫ਼ਿਟਸ ਲੈਣ ਵਾਲਿਆਂ ਖ਼ਿਲਾਫ਼ CRA ਕਰੇਗੀ ਕਾਨੂੰਨੀ ਕਾਰਵਾਈ

ਕੈਨੇਡਾ ਰੈਵਨਿਊ ਏਜੰਸੀ (CRA) ਉਨ੍ਹਾਂ ਲੋਕਾਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਯੋਗ ਨਾ ਹੋਣ ਦੇ ਬਾਜੂਦ ਕੋਵਿਡ-19 ਮਹਾਂਮਾਰੀ ਬੈਨਿਫ਼ਿਟਸ ਪ੍ਰਾਪਤ ਕੀਤੇ ਸਨ।CRA ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, “ਜਿਨ੍ਹਾਂ ਵਿਅਕਤੀਆਂ ਨੇ ਜਵਾਬ ਨਹੀਂ ਦਿੱਤਾ ਜਾਂ ਸਹਿਯੋਗ ਨਹੀਂ ਕੀਤਾ ਅਤੇ ਉਹ ਭੁਗਤਾਨ ਕਰਨ ਦੀ ਵਿੱਤੀ ਸਮਰੱਥਾ ਰੱਖਣ ਵਾਲਿਆਂ ਵੱਜੋਂ ਨਿਰਧਾਰਿਤ ਕੀਤੇ ਗਏ ਹਨ” ਉਹਨਾਂ ਨੂੰ ਅਗਲੇ ਮਹੀਨੇ ਕਾਨੂੰਨੀ ਚਿਤਾਵਨੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।CRA ਦਾ ਕਹਿਣਾ ਹੈ ਕਿ ਜੇਕਰ ਕਾਨੂੰਨੀ ਚੇਤਾਵਨੀਆਂ ਲੋਕਾਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਨਹੀਂ ਕਰਦੀਆਂ ਤਾਂ “ਬਕਾਇਆ ਪੈਸੇ ਦੀ ਵਸੂਲੀ ਲਈ ਕਾਨੂੰਨੀ ਉਪਾਅ” ਕੀਤੇ ਜਾ ਸਕਦੇ ਹਨ।ਮਈ ਵਿੱਚ, CRA ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਪਿਛਲੇ ਸਾਲ ਦੇ ਅੰਤ ਵਿੱਚ, ਏਜੰਸੀ ਨੇ ਗ਼ਲਤ ਮਹਾਂਮਾਰੀ ਬੈਨਿਫ਼ਿਟ ਭੁਗਤਾਨਾਂ ਵਿੱਚ ਲਗਭਗ $ 1.8 ਬਿਲੀਅਨ ਦੀ ਵਸੂਲੀ ਕੀਤੀ ਸੀ। CRA ਤੋਂ ਇਸ ਬਾਬਤ ਨਵੇਂ ਅਪਡੇਟ ਕੀਤੇ ਅੰਕੜੇ ਮੰਗੇ ਗਏ ਪਰ ਏਜੰਸੀ ਨੇ ਪ੍ਰਦਾਨ ਨਹੀਂ ਕੀਤੇ।ਵੀਰਵਾਰ ਨੂੰ ਏਜੰਸੀ ਨੇ ਕਿਹਾ ਕਿ ਉਹ ਪੰਜ ਵੱਖ-ਵੱਖ ਮਹਾਂਮਾਰੀ ਬੈਨਿਫ਼ਿਟਸ ਤਹਿਤ ਕੀਤੇ ਗਏ ਵਾਧੂ ਭੁਗਤਾਨਾਂ ਵਿੱਚ $ 9.53 ਬਿਲੀਅਨ ਦੀ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Spread the love