ਕੈਨੇਡਾ ਨੇ ਏਅਰ ਇੰਡੀਆ ਦੇ ਖ਼ਿਲਾਫ਼ “ਧਮਕੀਆਂ” ਦੀ ਜਾਂਚ ਕਰਨ ਦੀ ਗੱਲ ਆਖੀ

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਪਾਬਲੋ ਰੌਡਰਿਗਜ਼ ਅਤੇ ਆਰਸੀਐਮਪੀ ਦਾ ਕਹਿਣਾ ਹੈ ਕਿ ਏਅਰ ਇੰਡੀਆ ਦੇ ਖ਼ਿਲਾਫ਼ “ਖ਼ਤਰੇ” ਦੀ ਜਾਂਚ ਕੀਤੀ ਜਾ ਰਹੀ ਹੈ । ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਇੱਕ ਔਨਲਾਈਨ ਵੀਡੀਓ ਮਗਰੋਂ ਰੋਡਰਿਗਜ਼ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਰਕਾਰ ਹਵਾਬਾਜ਼ੀ ਲਈ ਕਿਸੇ ਵੀ ਖ਼ਤਰੇ ਨੂੰ “ਬਹੁਤ ਗੰਭੀਰਤਾ ਨਾਲ” ਲੈਂਦੀ ਹੈ। ਕੈਨੇਡਾ ਅਤੇ ਇਸ ਦੇ ਸੁਰੱਖਿਆ ਭਾਈਵਾਲ “ਆਨਲਾਈਨ ਪ੍ਰਸਾਰਿਤ ਹੋ ਰਹੀਆਂ ਤਾਜ਼ਾ ਧਮਕੀਆਂ” ਦੀ ਜਾਂਚ ਕਰ ਰਹੇ ਹਨ।

Spread the love