ਇਟਲੀ ਵਿੱਚ ਜੀ-7 ਲੀਡਰਾਂ ਦੇ ਇੱਕ ਨਵੇਂ ਸਮਝੌਤੇ ਦੇ ਤਹਿਤ ਯੂਕਰੇਨ ਦੀ ਰੂਸ ਖ਼ਿਲਾਫ਼ ਲੜਾਈ ਵਿਚ ਮਦਦ ਲਈ ਕੈਨੇਡਾ ਇੱਕ ਨਵੀਂ ਯੋਜਨਾ ਵਿੱਚ $ 5 ਬਿਲੀਅਨ ਦਾ ਯੋਗਦਾਨ ਦੇਵੇਗਾ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਵਿਸ਼ਵ ਦੀਆਂ ਸੱਤ ਉੱਨਤ ਅਰਥਵਿਵਸਥਾਵਾਂ ਦੇ ਹੋਰ ਲੀਡਰ ਰਾਸ਼ਟਰਪਤੀ ਵੋਲੋਦੀਮਿਰ ਜੈਲੈਂਸਕੀ ਦੀ ਮਦਦ ਲਈ ਜ਼ਬਤ ਕੀਤੀਆਂ ਰੂਸੀ ਸੰਪਤੀਆਂ ਦੀ ਵਰਤੋਂ ਕਰਨ ਲਈ ਇੱਕ ਨਵੇਂ ਸਮਝੌਤੇ ਨੂੰ ਅੰਤਿਮ ਰੂਪ ਦੇ ਰਹੇ ਹਨ।ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੈਨੇਡਾ ਦਾ ਨਵਾਂ ਵਿੱਤੀ ਯੋਗਦਾਨ ਉਸ ਸਮਝੌਤੇ ਦਾ ਹਿੱਸਾ ਹੈ।ਅਮਰੀਕਾ ਨੇ, ਕੈਨੇਡਾ ਦੇ ਸਮਰਥਨ ਨਾਲ, ਰੂਸ ਦੀਆਂ ਕਰੀਬ 200 ਬਿਲੀਅਨ ਯੂਰੋ ਦੀਆਂ ਜ਼ਬਤ ਕੀਤੀਆਂ ਗਈਆਂ ਸੰਪਤੀਆਂ, ਜਿਨ੍ਹਾਂ ਵਿਚੋ ਜ਼ਿਆਦਾਤਰ ਯੂਰਪ ਵਿਚ ਹਨ, ਦੇ ਵਿਆਜ ਦੀ ਵਰਤੋਂ ਕਰਕੇ 50 ਬਿਲੀਅਨ ਅਮਰੀਕੀ ਡਾਲਰ ਦਾ ਬੈਂਕ ਲੋਨ ਪ੍ਰਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ।