28 ਅਪ੍ਰੈਲ ਨੂੰ Canada ਦੀਆਂ ਫੈਡਰਲ ਚੋਣਾਂ ਦਾ ਅਚਨਚੇਤ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਗਵਰਨਰ-ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰਕੇ ਹਾਊਸ ਆਫ ਕਾਮਨਜ਼ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਅਤੇ 28 ਅਪ੍ਰੈਲ ਨੂੰ ਅਚਨਚੇਤ ਚੋਣਾਂ ਦਾ ਐਲਾਨ ਕੀਤਾ।ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ “ਅਮਰੀਕਾ ਫਸਟ” ਏਜੰਡੇ ਦਾ ਜਵਾਬ ਦੇਣ ਅਤੇ ਕੈਨੇਡਾ ਦੀ ਅਰਥਵਿਵਸਥਾ ਨੂੰ ਮੁੜ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਲੋਕਾਂ ਤੋਂ ਸਪੱਸ਼ਟ ਸਮਰਥਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, “ਟਰੰਪ ਦੀਆਂ ਗੈਰ-ਵਾਜਬ ਨੀਤੀਆਂ ਅਤੇ ਸਾਡੀ ਸੁਤੰਤਰਤਾ ਨੂੰ ਚੁਣੌਤੀ ਦੇਣ ਵਾਲੇ ਖਤਰਿਆਂ ਕਾਰਨ ਅਸੀਂ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਇੱਕ ਮਜ਼ਬੂਤ ਅਰਥਵਿਵਸਥਾ ਅਤੇ ਸੁਰੱਖਿਅਤ ਕੈਨੇਡਾ ਦੀ ਲੋੜ ਹੈ।”

Spread the love