ਕੈਨੇਡੀਅਨ ਆਰਥਿਕਤਾ ਤੀਜੀ ਤਿਮਾਹੀ ਵਿੱਚ 0.3% ਸੁੰਘੜੀ

ਕੈਨੇਡੀਅਨ ਆਰਥਿਕਤਾ ਤੀਜੀ ਤਿਮਾਹੀ ਵਿੱਚ 0.3% ਸੁੰਘੜੀ

ਔਟਵਾ , ਉਨਟਾਰੀਓ : ਸਤੰਬਰ ਤੱਕ ਦੀ ਤਿਮਾਹੀ ਵਿੱਚ ਕੈਨੇਡੀਅਨ ਅਰਥਚਾਰਾ 0.3% ਤੱਕ ਸੁੰਘੜਿਆ ਹੈ, ਘਰੇਲੂ ਖ਼ਰਚ ਵਿੱਚ ਖੜੋਤ ਰਹੀ ਹੈ ਅਤੇ ਨਿਰਯਾਤ ਵਿਚ ਕਮੀ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਵੀਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ ਕੈਨੇਡਾ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) 0.3% ਸੁੰਘੜਿਆ ਹੈ।

ਸਟੈਟਿਸਟਿਕਸ ਕੈਨੇਡਾ ਨੇ ਪਹਿਲਾਂ ਰਿਪੋਰਟ ਕੀਤਾ ਸੀ ਕਿ ਜੂਨ ਤੱਕ ਦੀ ਤਿਮਾਹੀ ਵਿਚ ਹਲਕੀ ਗਿਰਾਵਟ ਆਈ ਸੀ ਅਤੇ ਵੀਰਵਾਰ ਦੇ ਤਾਜ਼ਾ ਅੰਕੜਿਆਂ ਦਾ ਮਤਲਬ ਲਗਾਤਾਰ ਦੂਸਰੀ ਵਾਰੀ ਕਿਸੇ ਤਿਮਾਹੀ ਵਿਚ ਆਰਥਿਕਤਾ ਵਿਚ ਘਾਟਾ ਹੋਵੇਂ ਤਾ ਮੰਦੀ ਦੇ ਲੱਛਣ ਹੁੰਦੇ ਹਨ ਅਤੇ ਮਾਹਰਾਂ ਮੁਤਾਬਕ ਮੰਦੀ ਦੀ ਸਥਿਤੀ ਹੋਣ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣਾ ਹੈ । ਸਟੈਟਿਸਟਿਕਸ ਕੈਨੇਡਾ ਨੇ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਦੇ ਅੰਕੜਿਆਂ ਨੂੰ ਰਿਵਾਈਜ਼ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਤਿਮਾਹੀ ਦੌਰਾਨ ਆਰਥਿਕਤਾ ਵਿਚ 0.3% ਵਾਧਾ ਹੋਇਆ ਸੀ।

Spread the love