ਕੈਨੇਡਾ ਦੇ ਵਿਦਿਆਰਥੀਆਂ ਦੀ ਟੀਮ ਜਾਵੇਗੀ ਨਾਸਾ ਦੇ ਸਾਇੰਸ ਮੇਲੇ ‘ਚ ,ਟੀਮ ‘ਚ ਪੰਜਾਬੀ ਭਾਈਚਾਰੇ ਤੋਂ ਕਈ ਵਿਦਿਆਰਥੀ ਸ਼ਾਮਿਲ

ਕੈਨੇਡਾ ਦੇ ਵਿਦਿਆਰਥੀਆਂ ਦੀ ਟੀਮ ਜਾਵੇਗੀ ਨਾਸਾ ਦੇ ਸਾਇੰਸ ਮੇਲੇ ‘ਚ ,ਟੀਮ ‘ਚ ਪੰਜਾਬੀ ਭਾਈਚਾਰੇ ਤੋਂ ਕਈ ਵਿਦਿਆਰਥੀ ਸ਼ਾਮਿਲ

ਆਪਣੇ ਭਾਈਚਾਰੇ ਦੀ ਨਵੀਂ ਪੀੜੀ ਸੰਬੰਧੀ ਅਉਦੀਆਂ ਰੋਜ਼ਾਨਾਂ ਨਾਂਹ-ਪੱਖੀ ਖਬਰਾਂ ਦਰਮਿਆਨ ਇੱਕ ਮਾਣ ਕਰਨ ਵਾਲੀ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਮਾਰਗਰੇਟ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਸਾਇੰਸ ਟੀਮ ਅਮਰੀਕਾ ਦੇ ਹੰਟਸਵਿੱਲ ਸ਼ਹਿਰ (ਅਲਬਾਮਾ) ‘ਚ ਨਾਸਾ ਵੱਲੋ ਕਰਵਾਏ ਜਾ ਰਹੇ Human Exploration Rover Challenge ‘ਚ ਹਿੱਸਾ ਲੈਣ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਵਿਦਿਆਰਥੀ ਹਨ ।

ਵਿਸ਼ਵ ਭਰ ਤੋਂ ਇਸ ਸਾਇੰਸ ਮੇਲੇ ‘ਚ 73 ਟੀਮਾਂ ਸ਼ਾਮਿਲ ਹੋਣ ਲਈ ਅਆ ਰਹੀਆਂ ਹਨ ਜਿੰਨਾਂ ‘ਚ ਕੈਨੇਡਾ ਤੋਂ ਜਾਣ ਵਾਲੀ ਇਹ ਇਕਲੌਤੀ ਟੀਮ ਹੈ ।

ਇਸ ਟੀਮ ‘ਚ ਕੈਪਟਨ ਜੀਵਨ ਸਿੰਘ ਸੰਧੂ, ਸੇਫਟੀ ਸਲਾਹਕਾਰ ਮੇਹੁਲ ਭਨੋਟ, ਓਮਰ ਆਰੀਅਨ , ਜਸਮੀਤ ਧਾਲੀਵਾਲ, ਹਰਮੀਤ ਸੌਂਧ, ਮਨਰੂਪ ਪੱਡਾ, ਪ੍ਰਨੀਤ ਢੇਸੀ, ਹਾਰਦਿਕ ਗਰਗ, ਵਿਕਟਰ ਗੁਪਤਾ ਅਤੇ ਅਲੈਕਸ ਗੁਪਤਾ ਦੇ ਨਾਮ ਸ਼ਾਮਿਲ ਹਨ ।

ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੀ ਪਾਰਲੀਮੈਂਟ ‘ਚ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਇਨ੍ਹਾਂ ਬੱਚੀਆਂ ਦੀ ਹੌਂਸਲਾ ਅਫਜ਼ਾਈ ਲਈ ਇੱਕ ਮਤਾ ਪੜ੍ਹਿਆ ਗਿਆ ਜਿਸਦਾ ਸਮੁੱਚੇ ਸੰਸਦ ਮੈਂਬਰਾਂ ਨੇ ਸਮਰੱਥਨ ਕੀਤਾ ਹੈ ।

(ਗੁਰਮੁੱਖ ਸਿੰਘ ਬਾਰੀਆ)

Spread the love