ਨਹਿਰ ‘ਚ ਡਿੱਗੀ ਕਾਰ: ਦਾਦਾ, ਪੁੱਤ ਤੇ ਪੋਤੇ ਦੀ ਗਈ ਜਾਨ

ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ, ਜਿਸ ‘ਚ ਇੱਕੋ ਸਮੇਂ ਪਰਿਵਾਰ ਦੀਆਂ 3 ਪੀੜ੍ਹੀਆਂ ਖਤਮ ਹੋ ਗਈਆਂ। ਦਰਅਸਲ, ਇੱਕ ਕਾਰਨ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਕਰ ‘ਚ ਸਵਾਰ ਪਿਤਾ, ਪੁੱਤਰ ਅਤੇ ਪੋਤੇ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਡਿਜਾਸਟਰ ਮੈਨੇਜਮੈਂਟ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਾਠੀ ਖੇੜਾ ਦਾ ਰਹਿਣ ਵਾਲਾ ਇਮਾਮ ਮਰਗੂਬ ਆਲਮ ਆਪਣੇ ਬੇਟੇ ਨੂੰ ਕਾਰ ਚਲਾਉਣਾ ਸਿਖਾ ਰਿਹਾ ਸੀ। ਉਸ ਦੇ ਨਾਲ 5 ਸਾਲ ਦਾ ਪੋਤਾ ਵੀ ਸੀ। ਇਸ ਦੌਰਾਨ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ।

Spread the love